ਲੁਧਿਆਣਾ ‘ਚ ਨਗਰ ਨਿਗਮ ਚੋਣਾਂ ਨੇੜੇ ਹੋਣ ਕਾਰਨ ਲੀਡਰ ਪੂਰੇ ਐਕਟਿਵ ਹੋ ਚੁੱਕੇ ਹਨ। ਸਭ ਹਰ ਚੀਜ਼ ਨੂੰ ਧਿਆਨ ‘ਚ ਰੱਖ ਰਹੇ ਹਨ। ਕੋਈ ਪਾਰਕਾਂ ਦੀ ਸਫ਼ਾਈ ਕਰਵਾ ਰਿਹਾ, ਕੋਈ ਸੜਕਾਂ ਬਣਵਾ ਰਿਹਾ ਕੋਈ ਪੈਨਸ਼ਨ ਲਗਵਾਉਣ ਦਾ ਕੈਂਪ ਲਗਵਾ ਰਿਹਾ। ਇਸ ਸਭ ਤੋਂ ਉੱਪਰ ਲੁਧਿਆਣਾ ਦੇ ‘ਆਪ’ ਲੀਡਰ ਨਰਿੰਦਰ ਮੱਕੜ ਨੇ ਤਾਂ ਕਮਾਲ ਹੀ ਕਰ ਦਿੱਤੀ।
ਨਰਿੰਦਰ ਮੱਕੜ ਨੇ ਕਰਵਾ ਚੌਥ ਮੌਕੇ ਔਰਤਾਂ ਲਈ ਮੁਫ਼ਤ ਵਿੱਚ ਵਾਲ ਰੰਗਵਾਉਣ ਦਾ ਕੈਂਪ ਲਗਵਾਇਆ ਹੈ। ਇਹ ਕੈਂਪ 31 ਅਕਤੂਬਰ ਤੱਕ ਹੀ ਹੈ। ਇਸਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੈ।