ਲੋਕ ਅਗਰ ਪੂਜਾ ਨੂੰ ਕਰਨ ਨਜ਼ਰਅੰਦਾਜ਼ ਤਾਂ ਹੋ ਜਾਂਦੀ ਹੈ ਵੱਡੀ ਅਨਹੋਣੀ
ਦਿ ਸਿਟੀ ਹੈਡਲਾਈਨ
ਲੁਧਿਆਣਾ, 24 ਅਕਤੂਬਰ
ਦੁਸਹਿਰੇ ਦੇ ਮੌਕੇ ’ਤੇ ਬੁਰਾਈ ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ, ਚਾਰ ਵੇਦਾਂ ਦੇ ਜਾਣਕਾਰ ਲੰਕਾ ਪਤੀ ਰਾਵਣ ਦੇ ਪੁਤਲੇ ਤਾਂ ਪੂਰੇ ਦੇਸ਼ ਵਿੱਚ ਦਹਿਣ ਕੀਤੇ ਜਾਂਦੇ ਹਨ, ਪਰ ਪੰਜਾਬ ਲੁਧਿਆਣਾ ਨੇੜੇ ਪਾਇਲ ਸ਼ਹਿਰ ਵਿਚ ਰਾਵਣ ਦੇ ਪੁਤਲੇ ਨੂੰ ਅੱਗ ਨਹੀਂ ਲਗਾਈ ਜਾਂਦੀ, ਬਲਕਿ ਇੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਇਥੇ ਸੈਂਕੜੇ ਸਾਲ ਪੁਰਾਣਾ ਮੰਦਿਰ ਹੈ, ਜਿਥੇ ਰਾਵਣ ਦੀ ਪੱਕੀ ਮੂਰਤੀ ਬਣਾਈ ਗਈ ਹੈ, ਜਿਥੇ ਦੁਸ਼ਹਿਰੇ ਵੇਲੇ ਦਿਨ ਦੂਬੇ ਪਰਿਵਾਰ ਰਾਵਣ ਦੀ ਪੂਜਾ ਕਰਦਾ ਹੈ। ਇੱਥੇ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ, ਦੂਬੇ ਪਰਿਵਾਰ ਤੇ ਸਥਾਨਕ ਲੋਕ ਉਸਦੀ ਪੂਜਾ ਕਰਨ ਦੀ ਰਸਮ ਅਦਾ ਕਰਦੇ ਹਨ।
ਮਾਨਤਾ ਦੇ ਉਲਟ, ਇਹ ਲੋਕ ਰਾਵਣ ਨੂੰ ‘ਬੁਰਾਈ ਦਾ ਪ੍ਰਤੀਕ’ ਨਹੀਂ ਮੰਨਦੇ, ਸਗੋਂ ਉਸ ਦੀ ਚੰਗਿਆਈ ਦੀ ਵਡਿਆਈ ਕਰਦੇ ਹਨ ਅਤੇ ਉਸ ਨੂੰ ਪਿਆਰੇ ਵਜੋਂ ਦੇਖਦੇ ਹਨ। ਪਰੰਪਰਾ ਅਨੁਸਾਰ ਅੱਸੂ ’ਚ ਦੂਬੇ ਪਰਿਵਾਰ ਸ਼੍ਰੀ ਰਾਮ ਮੰਦਰ ਦੇ ਕੋਲ ਬਣੇ ਰਾਵਣ ਦੀ ਮੂਰਤੀ ਦੀ ਪੂਜਾ ਕਰਨ ਤੋਂ ਬਾਅਦ ਛੋਟੇ ਪੁਤਲੇ ਨੂੰ ਅੱਗ ਲਗਾ ਕੇ ਵੀ ਆਪਣੀ ਨਫਰਤ ਦਾ ਪ੍ਰਗਟਾਵਾ ਵੀ ਕਰਦਾ ਹੈ।
ਪਾਇਲ ਵਿੱਚ ਰਾਮਲੀਲਾ ਅਤੇ ਦੁਸਹਿਰਾ ਮਨਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ, ਜਿਸ ਦੀ ਸ਼ੁਰੂਆਤ ਹਕੀਮ ਬੀਰਬਲ ਦਾਸ ਨੇ 1835 ਵਿੱਚ ਸ਼੍ਰੀ ਰਾਮ ਮੰਦਿਰ ਅਤੇ ਰਾਵਣ ਪੱਕੀ ਮੂਰਤੀ ਦਾ ਨਿਰਮਾਣ ਕਰਵਾਇਆ ਸੀ।
ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਦੋ ਵਿਆਹ ਕਰਵਾਏ ਸਨ, ਜਿਸ ਕਾਰਨ ਔਲਾਦ ਹੋਣ ਦੀ ਖੁਸ਼ੀ ਨਾ ਮਿਲਣ ਕਾਰਨ ਉਹ ਆਪਣਾ ਪਰਿਵਾਰ ਛੱਡ ਕੇ ਨਿਰਾਸ਼ ਹੋ ਕੇ ਜੰਗਲਾਂ ਵਿਚ ਚਲਾ ਗਿਆ। ਉੱਥੇ, ਇੱਕ ਰਿਸ਼ੀ-ਮਹਾਤਮਾ ਨੇ ਉਸਨੂੰ ਭਭੂਤੀ ਦਿੱਤੀ ਅਤੇ ਉਸਨੂੰ ਹਰ ਸਾਲ ਅੱਸੂ ਦੀ ਨਵਰਾਤਰੀ ਦੌਰਾਨ ਭਗਵਾਨ ਸ਼੍ਰੀ ਰਾਮ ਅਤੇ ਰਾਵਣ ਦੀ ਰਸਮੀ ਪੂਜਾ ਦੇ ਨਾਲ ਰਾਮਲੀਲਾ ਆਯੋਜਿਤ ਕਰਨ ਦਾ ਸੰਦੇਸ਼ ਦਿੱਤਾ। ਇਹ ਸੁਣ ਕੇ ਹਕੀਮ ਬੀਰਬਲ ਦਾਸ ਘਰ ਪਰਤ ਆਇਆ। ਉਸਨੇ ਅੱਸੂ ਦੀ ਪਹਿਲੀ ਨਵਰਾਤਰੀ ਵਿੱਚ ਰਾਮਲੀਲਾ ਸ਼ੁਰੂ ਕੀਤੀ ਅਤੇ ਭਗਵਾਨ ਸ਼੍ਰੀ ਰਾਮ ਚੰਦਰ ਅਤੇ ਵਿਦਵਾਨ ਸ਼੍ਰੀ ਰਾਵਣ ਦੀ ਪੂਜਾ ਕੀਤੀ ਅਤੇ ਆਉਣ ਵਾਲੇ ਸਾਲ ਵਿੱਚ ਉਨ੍ਹਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਇਸ ਤਰ੍ਹਾਂ ਉਨ੍ਹਾਂ ਦੇ ਘਰ ਚਾਰ ਪੁੱਤਰ ਅੱਛਰੂ ਰਾਮ, ਨਰਾਇਣ ਦਾਸ, ਪ੍ਰਭੂ ਦਿਆਲ ਅਤੇ ਤੁਲਸੀ ਦਾਸ ਨੇ ਜਨਮ ਲਿਆ ਜਿਨ੍ਹਾਂ ਨੂੰ ਸ਼੍ਰੀ ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਵਰਗਾ ਪਿਆਰ ਸੀ।
ਇਸ ਸਦੀਆਂ ਪੁਰਾਣੀ ਪਰੰਪਰਾ ਨੂੰ ਮੰਨਦੇ ਹੋਏ ਵੱਖ-ਵੱਖ ਸ਼ਹਿਰਾਂ ਤੋਂ ਲੋਕ ਪਾਇਲ ਆ ਕੇ ਇਹ ਰਸਮ ਅਦਾ ਕਰਦੇ ਹਨ। ਦੂਬੇ ਪਰਿਵਾਰ ਦੇ ਮੈਂਬਰਾਂ ਪ੍ਰਮੋਦ ਰਾਜ ਦੂਬੇ, ਵਿਨੋਦ ਰਾਜ ਦੂਬੇ, ਅਖਿਲ ਪ੍ਰਸਾਦ ਦੂਬੇ, ਅਨਿਲ ਦੂਬੇ ਅਤੇ ਪ੍ਰਸ਼ੋਤਮ ਦੂਬੇ ਆਦਿ ਦੇ ਅਨੁਸਾਰ ਹਰ ਸਾਲ ਨਵਰਾਤਰੀ ਦੇ ਮੌਕੇ ’ਤੇ ਪਾਇਲ ਆਉਂਦੇ ਹਨ ਅਤੇ ਦੁਸਹਿਰੇ ਵਾਲੇ ਦਿਨ ਸ਼੍ਰੀ ਰਾਮਚੰਦਰ ਜੀ ਦੀ ਪੂਜਾ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੀ ਹੈ। ਲੰਕਾਪਤੀ ਰਾਵਣ ਦੀ ਪੂਜਾ ਤੋਂ ਬਾਅਦ ਰੀਤੀ-ਰਿਵਾਜਾਂ ਅਨੁਸਾਰ ਇੱਕ ਤਸਲੇ ਵਿੱਚ ਰਾਵਣ ਦਾ ਛੋਟਾ ਪੁਤਲਾ ਰੱਖ ਕੇ ਉਸਨੂੇ ਅੱਗ ਲਗਾਈ ਜਾਂਦੀ ਹੈ।
ਉਸ ਨੇ ਦੱਸਿਆ ਕਿ ਜੇਕਰ ਉਹ ਰਾਵਣ ਦੀ ਪੂਜਾ ਨੂੰ ਕੋਈ ਨਜ਼ਰਅੰਦਾਜ ਕਰ ਦਿੰਦਾ ਹੈ ਤਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਲੋਕਾਂ ਨੇ ਪਾਇਲ ਵਿੱਚ ਰਾਵਣ ਦੀ ਮੂਰਤੀ ਨੂੰ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਰੁਕਾਵਟ ਸਮਝਦਿਆਂ ਤੋੜ ਦਿੱਤਾ ਸੀ, ਪਰ ਫਿਰ ਉਨ੍ਹਾਂ ਨੂੰ ਇਸ ਨੂੰ ਦੁਬਾਰਾ ਬਣਾਉਣਾ ਪਿਆ।