ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਅੱਜ ਦੁਪਹਿਰ 1.30 ਵਜੇ ਬੰਦ ਜਾਣਗੇ। ਸਰਦੀਆਂ ਵਿੱਚ 5 ਮਹੀਨੇ ਬੰਦ ਰਹਿਣਗੇ ਗੁਰਦੁਆਰਾ, ਤਿਆਰੀਆਂ ਮੁਕੰਮਲ, ਉਤਰਾਖੰਡ ਦੇ ਰਾਜਪਾਲ ਵੀ ਪਹੁੰਚਣਗੇ।
ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਅੱਜ ਬੰਦ ਰਹਿਣਗੇ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਹੁਣ ਬਰਫਬਾਰੀ ਕਾਰਨ 5 ਮਹੀਨਿਆਂ ਲਈ ਬੰਦ ਰਹੇਗਾ।