ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਨਾਲ ਜੁੜਿਆ ਹੈ ਜਿੱਥੇ ਕਦੇ ਸਰਕਾਰੀ ਨਲਕੇ, ਲੋਕਾ ਦੇ ਮੋਬਾਇਲ ਅਤੇ ਹੋਰ ਜ਼ਰੂਰੀ ਵਸਤਾਂ ਚੋਰੀ ਹੋਣ ਦੀਆਂ ਖਬਰਾਂ ਮਿਲਦੀਆਂ ਸਨ। ਉੱਥੇ ਹੀ ਅੱਜ ਇੱਕ ਨਵਜੰਮੇ ਬੱਚੇ ਦੀ ਚੋਰੀ ਨੂੰ ਲੈ ਕੇ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਦੱਸ ਦਈਏ ਕਿ ਪਰਿਵਾਰ ਘਰ 14 ਸਾਲਾਂ ਬਾਅਦ ਬੱਚੇ ਨੇ ਜਨਮ ਲਿਆ ਸੀ। ਜਿਥੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਉਥੇ ਹੀ ਵਾਲਮੀਕੀ ਭਾਈਚਾਰੇ ਵੱਲੋਂ ਇਸ ਦੀ ਤਿਖੇ ਸ਼ਬਦਾ ਵਿਚ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਥਾਣਾ ਮਜੀਠਾ ਰੋਡ ਦੇ ਬਾਹਰ ਪ੍ਰਦਰਸ਼ਨ ਕਰਦਿਆ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਵਲੋ ਜਲਦ ਨਵਜਾਤ ਬੱਚੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਵਾਲਮੀਕੀ ਭਾਈਚਾਰਾ ਜਲਦ ਸੜਕਾ ‘ਤੇ ਉਤਰੇਗਾ ਅਤੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰੇਗਾ।
ਪੰਜਾਬ ਦੀ ਨਵੀ ਬਣੀ ਸਰਕਾਰ ਦੇ ਹੇਠ ਕ੍ਰਾਇਮ ਦਾ ਗ੍ਰਾਫ਼ ਦਿਨੋ ਦਿਨ ਵੱਧ ਰਿਹਾ ਜਿਥੇ ਪਹਿਲਾ ਚੋਰ ਹਸਪਤਾਲ ‘ਚੋਂ ਨਲਕੇ ਚੋਰੀ ਕਰਦੇ ਸਨ ਉੱਥੇ ਹੀ ਹੁਣ ਇਨ੍ਹਾਂ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਜਿਊਂਦਾ ਜਾਗਦਾ ਬੱਚਾ ਹੀ ਚੋਰੀ ਕਰ ਲਿਆ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਹੱਥ ਅਜੇ ਕੁਝ ਵੀ ਨਹੀਂ ਲੱਗਿਆ ਜੋ ਕਿ ਪੁਲਿਸ ਦੀ ਨਲਾਇਕੀ ਨੂੰ ਬਿਆਨ ਕਰਦਾ ਹੈ।
ਇਸ ਸੰਬਧੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਦੇ ਉਚ ਅਧਿਕਾਰੀਆ ਵੱਲੋਂ ਟੀਮਾਂ ਤਿਆਰ ਕਰ ਇਸ ਸੰਬਧੀ ਜਾਂਚ ਕੀਤੀ ਜਾ ਰਹੀ ਹੈ ਜਲਦ ਦੋਸ਼ੀ ਪੁਲੀਸ ਦੀ ਗ੍ਰਿਫ਼ਤ ‘ਚ ਹੋਣਗੇ।