ਲੁਧਿਆਣਾ ‘ਚ ਇੱਕ ਕਾਸਮੈਟਿਕ ਕਾਰੋਬਾਰੀ ਵੱਲੋਂ ਆਤਮ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਗੌਰਵ ਪਿਛਲੇ ਕੁਝ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਸੀ। ਇਸ ਲਈ ਪਰਿਵਾਰ ਉਸ ਨੂੰ ਇਕੱਲਾ ਨਹੀਂ ਛੱਡ ਰਿਹਾ ਸੀ ਪਰ ਉਸਨੇ ਬਾਥਰੂਮ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਦੱਸਿਆ ਕਿ ਫਾਇਨਾਂਸਰ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਗੌਰਵ ਦੇ ਦੋ ਬੱਚੇ ਹਨ। ਗੌਰਵ ਦੇ ਭਰਾ ਮਿੱਕੀ ਨੇ ਦੱਸਿਆ ਕਿ ਉਸ ਦਾ ਰਾਹੁਲ ਅਰੋੜਾ ਨਾਂ ਦੇ ਫਾਇਨਾਂਸਰ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸੇ ਤਣਾਅ ਕਾਰਨ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਗੌਰਵ ਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਿੱਕੀ ਨੇ ਦੱਸਿਆ ਕਿ ਗੌਰਵ ਨੇ ਮਨੀ ਅਰੋੜਾ ਦੇ ਰਹਿਣ ਵਾਲੇ ਵਿਸ਼ਾਲ ਨਾਮ ਦੇ ਨੌਜਵਾਨ ਨੂੰ ਕਰੀਬ 25 ਤੋਂ 30 ਲੱਖ ਰੁਪਏ ਦਾ ਕਰਜ਼ਾ ਦਿੱਤਾ ਸੀ। ਗੌਰਵ ਨੇ ਵਿਸ਼ਾਲ ਦੀ ਖ਼ਾਤਰ ਰਜਿਸਟਰੀ ਦੇ ਪੈਸੇ ਆਪਣੇ ਘਰ ਗਿਰਵੀ ਰੱਖ ਲਏ। ਗੌਰਵ ਪਿਛਲੇ 2-3 ਮਹੀਨਿਆਂ ਤੋਂ ਪ੍ਰੇਸ਼ਾਨ ਸੀ। ਵਿਸ਼ਾਲ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਗੌਰਵ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਗਿਆ ਅਤੇ ਇਹ ਕਦਮ ਚੱਕ ਲਿਆ।