ਤਿਹਾੜ ਜੇਲ੍ਹ ਵਿੱਚ ਇੱਕ ਵੱਡੇ ਗੈਂਗ ਵਾਰ ਨੇ ਟਿੱਲੂ ਤਾਜਪੁਰੀਆ ਦੀ ਜਾਨ ਲੈ ਲਈ, ਜੋ ਦਿੱਲੀ ਦੀ ਰੋਹਣੀ ਅਦਾਲਤ ਵਿੱਚ ਗੋਲੀਬਾਰੀ ਦਾ ਦੋਸ਼ੀ ਸੀ। ਜੇਲ੍ਹ ਵਿਚ ਵਿਰੋਧੀ ਗੈਂਗ ਦੇ ਮੈਂਬਰਾਂ ਯੋਗੇਸ਼ ਟੁੰਡਾ ਅਤੇ ਹੋਰਾਂ ਨੇ ਉਸ ‘ਤੇ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੱਤਾ। ਤਕਰਾਰ ਤੋਂ ਬਾਅਦ ਤਾਜਪੁਰੀਆ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ‘ਚ ਜੁਟੇ ਹੋਏ ਹਨ।