ਅੱਤ ਦੀ ਗਰਮੀ ਨਾਲ ਜੂਝ ਰਹੇ ਦੇਸ਼ ਭਰ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਨੇ ਪੂਰੇ ਭਾਰਤ ਵਿਚ ਇਸ ਦੇ ਅਗਲੇ ਪੜਾਅ ਦੀ ਦਸਤਕ ਸਬੰਧੀ ਸਕਾਰਾਤਮਕ ਅਪਡੇਟਸ ਸਾਂਝੇ ਕੀਤੇ ਹਨ। ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਦੇ ਅਨੁਸਾਰ ਮਾਨਸੂਨ ਦੇ 3 ਜਾਂ 4 ਜੂਨ ਤੱਕ ਕੇਰਲ, ਤਾਮਿਲਨਾਡੂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਦਾਖਲ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਬਾਰਿਸ਼ ਦੀ ਗਤੀਵਿਧੀ ਤੇਜ਼ ਹੋਣ ਦੀ ਉਮੀਦ ਹੈ, ਅਤੇ ਤਾਪਮਾਨ ਵਿੱਚ ਹੌਲੀ-ਹੌਲੀ ਗਿਰਾਵਟ ਦੀ ਵੀ ਉਮੀਦ ਹੈ।




