Thursday, June 4, 2026
spot_img

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੱਡਾ ਐਲਾਨ, ਕਿਹਾ ‘ਅਗਲੇ ਸਾਲ ਤੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ’

Must read

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਤੋਂ NEET ਦੀ ਪ੍ਰੀਖਿਆ ਆਨਲਾਈਨ ਹੋਵੇਗੀ। ਇਹ ਪ੍ਰੀਖਿਆ OMR ਸ਼ੀਟ ਦੀ ਬਜਾਏ ਕੰਪਿਊਟਰ ਅਧਾਰਿਤ ਟੈਸਟ ਮੋਡ ‘ਚ ਹੋਵੇਗੀ। ਪੇਪਰ ਲੀਕ ਦੀਆਂ ਗੜਬੜੀਆਂ ਮਗਰੋਂ ਲਿਆ ਇਹ ਫ਼ੈਸਲਾ ਲਿਆ ਗਿਆ ਹੈ। ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਅਜੇ NTA ਨੇ NEET-UG ਦੀ ਨਵੀਂ ਪ੍ਰੀਖਿਆ ਦਾ ਐਲਾਨ ਕੀਤਾ ਹੈ। 21 ਜੂਨ ਨੂੰ ਦੁਬਾਰਾ ਪ੍ਰੀਖਿਆ ਹੋਵੇਗੀ। ਵਿਦਿਆਰਥੀਆਂ ਦਾ ਭਵਿੱਖ, ਉਨ੍ਹਾਂ ਦੀ ਮਿਹਨਤ ਪ੍ਰਤੀ ਸੰਵੇਦਨਸ਼ੀਲਤਾ ਸਾਡੀ ਪਹਿਲ ਹੈ।

ਉਨ੍ਹਾਂ ਕਿਹਾ ਕਿ 3 ਮਈ ਨੂੰ ਪ੍ਰੀਖਿਆ ਹੋਈ ਸੀ ਤੇ 7 ਮਈ ਨੂੰ NTA ਕੋਲ ਇਤਰਾਜ਼ ਆਇਆ ਕਿ ਗੈੱਸ ਪੇਪਰ ਵਿਚ ਕੁਝ ਅਜਿਹੇ ਪ੍ਰਸ਼ਨ ਆਏ ਹਨ, ਜੋ ਇਸ ਵਾਰ ਪੇਪਰ ਵਿਚ ਸਨ। NTA ਤੇ ਸਰਕਾਰ ਨੇ ਤੁਰੰਤ ਇਸ ਦੀ ਜਾਂਚ ਕੀਤੀ। ਸੂਬੇ ਦੀਆਂ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ। ਜਦੋਂ ਸਪੱਸ਼ਟਤਾ ਹੋਈ ਕਿ ਇਸ ਵਾਰ ਪੇਪਰ ਲੀਕ ਹੋਇਆ ਹੈ, ਅਸੀਂ ਨਹੀਂ ਚਾਹੁੰਦੇ ਸੀ ਕਿ ਸਿੱਖਿਆ ਮਾਫੀਆ ਦੀ ਸਾਜਿਸ਼ ਕਾਰਨ ਕਿਸੇ ਵੀ ਸਹੀ ਵਿਦਿਆਰਥੀ ਦੇ ਹੱਕ ਵਾਂਝੇ ਰਹਿ ਜਾਣ। ਇਸ ਲਈ ਅਸੀਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਅਸੀਂ ਅੱਜ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ ਮਾਫੀਆ ਤੇ ਅਸਮਾਜਿਕ ਤੱਤਾਂ ਖਿਲਾਫ ਲੰਬੀ ਲੜਾਈ ਹੈ। ਤਕਨੀਕ ਦੇ ਸਮੇਂ ਇਕ ਚੁਣੌਤੀ ਬਣ ਰਹੀ ਹੈ। ਵੱਖ-ਵੱਖ ਤਰ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਝੂਠੇ ਤੱਥ ਪੇਸ਼ ਕੀਤੇ ਜਾਂਦੇ ਹਨ, ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਕਾਰ ਨੇ ਸੀਬੀਆਈ ਨੂੰ ਕੰਮ ਸੌਂਪਿਆ ਹੈ। ਸਾਰੇ ਵਿਭਾਗਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਅਸੀਂ ਇਸ ਵਾਰ ਗੜਬੜੀ ਨਹੀਂ ਹੋਣ ਦੇਵਾਂਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article