ਕਪੂਰਥਲਾ – ਵਿਦੇਸ਼ੀ ਧਰਤੀ ’ਤੇ ਪਰਿਵਾਰ ਦੀ ਰੋਜ਼ੀ ਰੋਟੀ ਕਮਾਉਣ ਲਈ ਪੰਜਾਬ ਤੋਂ ਹਜਾਰਾਂ ਦੀ ਗਿਣਤੀ ’ਚ ਬਾਹਰਲੇ ਮੁਲਕਾਂ ’ਚ ਗਏ ਪੰਜਾਬੀਆਂ ਨੇ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬੀਆਂ ਨੇ ਜਿਥੇ ਵਿਦੇਸ਼ ’ਚ ਆਪਣੇ ਵੱਡੇ ਵੱਡੇ ਰੋਜਗਾਰ ਸਥਾਪਿਤ ਕਰਕੇ ਵੱਡੇ ਮੁਕਾਮ ਹਾਸਲ ਕੀਤੇ ਅਤੇ ਰਾਜਨੀਤੀ ’ਚ ਆਪਣਾ ਲੋਹਾ ਮਨਵਾਇਆ ਉਥੇ ਹੀ ਵਿਦੇਸ਼ਾਂ ’ਚ ਵੱਡੇ ਵੱਡੇ ਪ੍ਰਸ਼ਾਸਨਿਕ ਅਹੁਦਿਆਂ ਦੀ ਵੀ ਜਿੰਮੇਵਾਰੀ ਸੰਭਾਲ ਰਹੇ ਹਨ, ਜਿਸਦੀ ਉਦਾਹਰਣ ਪਿੰਡ ਲੱਖਣ ਕਲਾਂ ਦੀ ਧੀ ਨੇ ਪੁਲਿਸ ਵਿਭਾਗ ’ਚ ਅਫਸਰ ਵਜੋਂ ਸ਼ਾਮਿਲ ਹੋ ਕੇ ਦਿੱਤੀ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਜਿਲਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੇ ਝੰਡੇਰ ਪਰਿਵਾਰ ਵਿੱਚੋਂ ਸ਼ਿੰਗਾਰਾ ਸਿੰਘ ਦੇ ਪੁੱਤਰ ਮੁਖਤਿਆਰ ਸਿੰਘ ਦੀ ਬੇਟੀ ਹਰਕਮਲ ਕੌਰ ਨੇ ਇੰਗਲੈਂਡ ਦੀ ਧਰਤੀ ’ਤੇ ਉੱਚ ਵਿਦਿਆ ਹਾਸਲ ਕਰਕੇ ਯੂ.ਕੇ ਦੀ ਇਮਾਨਦਾਰ ਪੁਲਿਸ ਵਿੱਚ ਇੱਕ ਪੁਲਿਸ ਅਫਸਰ ਹੋਣ ਦੀ ਜਿੰਮੇਵਾਰੀ ਸੰਭਾਲ ਕੇ ਜਿਥੇ ਆਪਣੇ ਸੂਬੇ, ਜਿਲੇ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਆਪਣੀ ਝੰਡੇਰ ਫੈਮਲੀ ਦਾ ਨਾਮ ਵੀ ਉੱਚਾ ਕੀਤਾ ਹੈ।