ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਹਨ। ਸ਼ਾਤਰ ਹੈਕਰਾਂ ਵੱਲੋਂ ਉਨ੍ਹਾਂ ਦਾ ਮੋਬਾਈਲ ਅਕਾਊਂਟ ਹੈਕ ਕਰਕੇ ਉਨ੍ਹਾਂ ਦੇ ਨਜ਼ਦੀਕੀਆਂ ਅਤੇ ਜਾਣ-ਪਛਾਣ ਵਾਲਿਆਂ ਨੂੰ ਪੈਸਿਆਂ ਦੀ ਮੰਗ ਕਰਨ ਵਾਲੇ ਫਰਜ਼ੀ ਸੰਦੇਸ਼ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਹੈਕਰਾਂ ਨੇ ਮੈਨੇਜਰ ਧੰਗੇੜਾ ਦਾ ਮੋਬਾਈਲ ਅਕਾਊਂਟ ਹੈਕ ਕਰ ਲਿਆ ਸੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਹੋਰ ਕਰੀਬੀ ਲੋਕਾਂ ਨੂੰ ਮੈਸੇਜ ਭੇਜੇ, ਜਿਸ ਵਿਚ ਤੁਰੰਤ ਪੈਸਿਆਂ ਦੀ ਲੋੜ ਦੱਸੀ ਗਈ ਸੀ। ਜਦੋਂ ਇਨ੍ਹਾਂ ਮੈਸੇਜਾਂ ਬਾਰੇ ਕਈ ਲੋਕਾਂ ਨੇ ਸਿੱਧੇ ਮੈਨੇਜਰ ਨਾਲ ਸੰਪਰਕ ਕਰਕੇ ਪੁਸ਼ਟੀ ਕੀਤੀ ਤਾਂ ਇਸ ਸਾਈਬਰ ਧੋਖਾਧੜੀ ਦਾ ਖੁਲਾਸਾ ਹੋਇਆ।
ਮੈਨੇਜਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਵਿੱਤੀ ਮੰਗ ਪੂਰਾ ਨਾ ਕਰਨ, ਅਜਿਹੇ ਸ਼ੱਕੀ ਮੈਸੇਜਾਂ ਨੂੰ ਨਜ਼ਰਅੰਦਾਜ਼ ਕਰੋ ਅਤੇ ਕਿਸੇ ਵੀ ਅਣਜਾਣ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਨਾ ਕਰੋ।




