Sunday, April 5, 2026
spot_img

ਚੰਡੀਗੜ੍ਹ ਵਿਖੇ BJP ਦਫ਼ਤਰ ਧਮਾਕੇ ਮਾਮਲੇ ‘ਚ DGP ਨੇ ਕੀਤੇ ਵੱਡੇ ਖ਼ੁਲਾਸੇ, 2 ਮੁੱਖ ਮੁਲਜ਼ਮ ਗ੍ਰਿਫ਼ਤਾਰ

Must read

BJP ਦਫ਼ਤਰ ਧਮਾਕੇ ਮਾਮਲੇ ‘ਚ DGP ਗੌਰਵ ਯਾਦਵ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਮਾਮਲੇ ਵਿਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਅਮਨਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਵਜੋਂ ਹੋਈ ਹੈ। DGP ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਨੇ ਬੰਬ ਸੁੱਟਿਆ ਸੀ ਜਦੋਂ ਕਿ ਗੁਰਤੇਜ ਸਿੰਘ ਨੇ ਇਸ ਦਾ ਵੀਡੀਓ ਬਣਾਇਆ ਸੀ, ਉਨ੍ਹਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਹੋਈ ਹੈ। ਮੁਲਜ਼ਮਾਂ ਨੂੰ ਬਲਾਸਟ ਕਰਨ ਲਈ ਆਨਲਾਈਨ ਟ੍ਰੇਨਿੰਗ ਮਿਲੀ ਸੀ ।

ਅਮਨ ਨੂੰ ਗੁਰਤੇਜ ਵੱਲੋਂ ਹਾਇਰ ਕੀਤਾ ਗਿਆ ਸੀ ਤੇ ਗ੍ਰਨੇਡ ਅਟੈਕ ਕਰਨ ਲਈ 2 ਲੱਖ ਰੁਪਏ ਦੇ ਲੈਣ-ਦੇਣ ਦੀ ਗੱਲ ਹੋਈ ਸੀ। ਗੁਰਤੇਜ ਨੂੰ 28 ਮਾਰਚ ਨੂੰ ਬਲਾਚੌਰ ‘ਚ ਗ੍ਰਨੇਡ ਦਿੱਤਾ ਗਿਆ ਸੀ ਤੇ ਮੁਲਜ਼ਮ ਜੱਸੀ ਤੋਂ ਵੀ ਇੱਕ ਗ੍ਰਨੇਡ ਬਰਾਮਦ ਹੋਇਆ ਹੈ। ਇਹ ਪੂਰੀ ਸਾਜਿਸ਼ ਦੇ ਤਾਰ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਏ ਹਨ ਤੇ ISI ਦੀ ਪੰਜਾਬ ਵਿਚ ਹਫੜਾ-ਦਫੜੀ ਫੈਲਾਉਣ ਦੀ ਕੋਸ਼ਿਸ਼ ਸੀ।

ਬੀਤੇ ਦਿਨੀਂ ਚੰਡੀਗੜ੍ਹ ਤੇ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ‘ਚ 5 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬੀਤੀ 1 ਅਪ੍ਰੈਲ ਦੀ ਸ਼ਾਮ ਚੰਡੀਗੜ੍ਹ ਵਿਚ ਭਾਜਪਾ ਦਫਤਰ ਦੇ ਬਾਹਰ ਧਮਾਕਾ ਹੋਇਆ ਸੀ। ਘਟਨਾ ਦੇ 2 ਵੀਡੀਓ ਵਾਇਰਲ ਹੋਏ ਜਿਸ ਵਿਚ ਇਕ ਵਿਅਕਤੀ ਗ੍ਰਨੇਡ ਸੁੱਟਦੇ ਦੇਖਿਆ ਗਿਆ ਜਦੋਂ ਕਿ ਦੂਜੇ ਵੀਡੀਓ ਵਿਚ ਬਾਈਕ ‘ਤੇ ਜਾਂਦੇ ਹੋਏ ਦੋ ਲੋਕ ਦਿਖੇ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਪੂਰਾ ਮਾਡਿਊਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜਿਆ ਸੀ ਤੇ ਇਸ ਨੂੰ ਵਿਦੇਸ਼ ਵਿਚ ਬੈਠੇ ਹੈਂਡਲਰਸ ਚਲਾ ਰਹੇ ਸਨ ਜਿਨ੍ਹਾਂ ਦੀ ਲੋਕੇਸ਼ਨ ਪੁਰਤਗਾਲ ਤੇ ਜਰਮਨੀ ਵਿਚ ਦੱਸੀ ਜਾ ਰਹੀ ਹੈ।

ਇਹ ਦੋਵੇਂ ਮੁਲਜ਼ਮ ਥਾਣਾ ਮੋਰਿੰਡਾ ਅਧੀਨ ਪੈਂਦੇ ਪਿੰਡ ਰਤਨਗੜ੍ਹ ਦੇ ਰਹਿਣ ਵਾਲੇ ਹਨ। ਵਿਦੇਸ਼ੀ ਹੈਂਡਲਰ ਦੇ ਕਹਿਣ ‘ਤੇ ਦੋਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਨੂੰ ਧਮਾਕੇ ਲਈ ਆਨਲਾਈਨ ਟ੍ਰੇਨਿੰਗ ਮਿਲੀ ਸੀ। ਇਸ ਦੌਰਾਨ ਡੀ.ਜੀ.ਪੀ. ਨੇ ਕਿਹਾ ਕਿ ਅਮਨਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ 2 ਅਪਰਾਧਿਕ ਮਾਮਲੇ ਦਰਜ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article