ਹੁਣ ਮਈ ਦੀ ਇਸ ਤਾਰੀਕ ਤੋਂ ਉਡੇਗੀ ਪਹਿਲੀ ਉਡਾਣ, ਦਿਨ ਵਿੱਚ ਦੋ ਉਡਾਣਾਂ
ਲੁਧਿਆਣਾ, 1 ਅਪ੍ਰੈਲ
ਹੁਣ ਲੁਧਿਆਣਾ ਸ਼ਹਿਰ ਦੇ ਲੋਕ ਵੀ ਫਲਾਈਟ ਰਾਹੀਂ ਜਾਣਗੇ ਦਿੱਲੀ, ਹਲਵਾਰਾ ਏਅਰਪੋਰਟ ਤੋਂ ਪਹਿਲੀ ਉਡਾਣ ਉਡਣ ਦੀ ਤਾਰੀਕ ਤੇ ਸਮਾਂ ਦਾ ਐਲਾਨ ਆਖ਼ਰਕਾਰ ਹੋ ਗਿਆ ਹੈ। ਪਿਛਲੇ ਮਹੀਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਸ ਸਬੰਧੀ ਲੁਧਿਆਣਾ ਤੋਂ ਦਿੱਲੀ ਤੇ ਦਿੱਲੀ ਤੋਂ ਲੁਧਿਆਣਾ ਦੀ ਉਡਾਣ ਦਾ ਸਮਾਂ ਤੈਅ ਹੋ ਗਿਆ ਹੈ। ਪਹਿਲੀ ਫਲਾਈਟ 15 ਮਈ ਨੂੰ ਸਵੇਰੇ 7:55 ਵਜੇ ਹਲਵਾਰਾ ਏਅਰਪੋਰਟ ਤੋਂ ਉਡਾਣ ਭਰੇਗੀ ਅਤੇ ਸਵੇਰੇ 9:10 ਵਜੇ ਦਿੱਲੀ ਪਹੁੰਚ ਜਾਵੇਗੀ। ਇਸੇ ਤਰ੍ਹਾਂ ਦੁਪਹਿਰ ਵੇਲੇ 2 : 40 ਵਜੇ ਫਲਾਈਟ ਰਵਾਨਾ ਹੋਵੇਗੀ, ਜੋ ਦੁਪਹਿਰ 3:55 ਵਜੇ ਦਿੱਲੀ ਪੁੱਜੇਗੀ। ਇਸੇ ਤਰ੍ਹਾਂ ਦਿੱਲੀ ਤੋਂ ਸਵੇਰੇ 5: 55 ਮਿੰਟ ’ਤੇ ਫਲਾਈਟ ਲੁਧਿਆਣਾ ਲਈ ਰਵਾਨਾ ਹੋਵੇਗੀ ਤੇ ਦੁਪਹਿਰ ਨੂੰ ਦਿੱਲੀ ਤੋਂ 12: 55 ’ਤੇ ਦੂਜ਼ੀ ਫਲਾਈਟ ਰਵਾਨਾ ਹੋਵੇਗੀ।ਇਹ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਸੂਬੇ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੇ ਆਪਣੇ ਸ਼ੋਸ਼ਲ ਹੈੰਡਲ ’ਤੇ ਇਹ ਸ਼ੇਅਰ ਕੀਤੀ ਹੈ।
ਇੰਤਜ਼ਾਰ ਹੋਇਆ ਖਤਮ, ਲੁਧਿਆਣਾ ਤੋਂ ਦਿੱਲੀ ਦੇ ਲਈ ਫਲਾਈਟ ਦਾ ਸਮਾਂ ਤੇ ਤਾਰੀਕ ਜਾਰੀ




