Thursday, March 26, 2026
spot_img

‘ਗੈਗਸਟਰਾਂ ਤੇ ਵਾਰ’ ਤਹਿਤ ਖੰਨਾ ਪੁਲਿਸ ਵੱਲੋ ਗੁਰਦਾਸਪੁਰ ਵਿਖੇ ਇੱਕ ਸਾਬਕਾ ਐਮ.ਐਲ.ਏ ਦੇ ਭਤੀਜੇ ‘ਤੇ ਹੋਈ ਗੋਲੀਬਾਰੀ ਕਰਨ ਵਿੱਚ ਸ਼ਾਮਲ ਦੋਸ਼ੀ ਨੂੰ ਕੀਤਾ ਗ੍ਰਿਫਤਾਰ

Must read

ਮਾਨਯੋਗ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸਤਿੰਦਰ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਲੁਧਿਆਣਾ, ਰੇਂਜ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਆਈ), ਇੰਸਪੈਕਟਰ ਜਸ਼ਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ, ਖੰਨਾ ਦੀ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਹੈਰੋਇਨ ਬ੍ਰਾਮਦ ਕੀਤੀ।

ਮਿਤੀ 13.03.2026 ਨੂੰ ਏ.ਐਸ.ਆਈ ਦੇਵਿੰਦਰ ਸਿੰਘ, ਥਾਣਾ ਸਮਰਾਲਾ ਸਮੇਤ ਪੁਲਿਸ ਪਾਰਟੀ ਨਾਲ ਸੂਆ ਪੁੱਲੀ ਨੇੜੇ ਆਈ.ਟੀ.ਆਈ ਸਮਰਾਲਾ ਵਿਖੇ ਸ਼ੱਕੀ ਪੁਰਸ਼ਾਂ/ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਾਹੇ ਸੀ ਤਾਂ ਇੱਕ ਨੋਜਵਾਨ ਤੁਰਿਆ ਆਉਦਾ ਵਿਖਾਈ ਦਿੱਤਾ। ਜਿਸਨੂੰ ਸ਼ੱਕ ਦੀ ਬਿਨਾਅ ਏ.ਐਸ.ਆਈ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਰੋਕ ਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਨੋਜਵਾਨ ਨੇ ਆਪਣਾ ਨਾਮ ਗੋਤਮ ਪੁੱਤਰ ਮਿਥਨ ਕੁਮਾਰ ਵਾਸੀ ਪਿੰਡ ਹਰਿਉ ਕਲਾ ਥਾਣਾ ਸਮਰਾਲਾ ਜਿਲਾ ਲੁਧਿਆਣਾ ਦੱਸਿਆ। ਜਿਸ ਪਾਸੋ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਉਕਤ ਨੋਜਵਾਨ ਨੂੰ ਹਸਬ-ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 123 ਮਿਤੀ 13.03.2026 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਮਰਾਲਾ ਦਰਜ ਰਜਿਸਟਰ ਕੀਤਾ ਗਿਆ।

ਦੋਸ਼ੀ ਗੁਰਸਾਹਿਬ ਸਿੰਘ ਉਰਫ ਸਾਹਬ ਫਿਰੋਤੀ ਮੰਗਣ ਅਤੇ ਗੋਲੀਬਾਰੀ ਕਰਨ ਦੇ ਮੁਕੱਦਮਾ ਨੰਬਰ 78 ਮਿਤੀ 18.11.2025 ਅ/ਧ 25/54/59 ਆਸਲਾ ਐਕਟ, 109, 3(5) ਬੀ.ਐਨ.ਐਸ, ਥਾਣਾ ਘੁੰਮਣ ਕਲਾ, ਜਿਲ੍ਹਾ ਗੁਰਦਾਸਪੁਰ ਵਿੱਚ ਭਗੌੜਾ ਸੀ ਅਤੇ ਇਸ ਪਰ ਕਈ ਹੋਰ NDPS and Arms Act ਅਧੀਨ ਮੁੱਕਦਮੇ ਵੀ ਰਜਿਸਟਰ ਹਨ।
ਮੁਕੱਦਮੇ ਦੀ ਅਗੇਰਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article