ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਸੰਸਦ ਵਿੱਚ ਮੋਬਾਈਲ ਰੀਚਾਰਜ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਟੈਲੀਕਾਮ ਕੰਪਨੀਆਂ ਵੱਲੋਂ ਪ੍ਰੀਪੇਡ ਰੀਚਾਰਜ ਖਤਮ ਹੋਣ ਤੋਂ ਬਾਅਦ ਇਨਕਮਿੰਗ ਕਾਲਾਂ ਨੂੰ ਬਲਾਕ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਰੈਗੂਲੇਟਰਾਂ ਨੂੰ ਖਪਤਕਾਰਾਂ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਵੈਲੀਡਿਟੀ ਖਤਮ ਹੋਣ ਤੋਂ ਬਾਅਦ ਵੀ ਯੂਜਰਸ ਨੂੰ ਕਾਲ ਮਿਲਣੀ ਚਾਹੀਦੀ ਹੈ।
ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਜੇ ਕੋਈ ਰਿਚਾਰਜ ਪਲਾਨ ਐਕਸਪਾਇਰ ਹੋ ਜਾਂਦਾ ਹੈ ਤਾਂ ਆਊਟਗੋਇੰਗ ਕਾਲਸ ਬੰਦ ਹੋਣਾ ਸਮਝ ਆਉਂਦਾ ਹੈ ਪਰ ਇਨਕਮਿੰਗ ਕਾਲਸ ਵੀ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ? ਇਕ ਵਾਰ ਵੈਲੀਡਿਟੀ ਖਤਮ ਹੋ ਜਾਣ ‘ਤੇ ਲੋਕਾਂ ਨਾਲ ਸੰਪਰਕ ਨਹੀਂ ਹੋ ਪਾਉਂਦਾ ਤੇ ਬੈਕ OTP ਵਰਗੇ ਜਰੂਰੀ ਮੈਸੇਜ ਵੀ ਨਹੀਂ ਆਉਂਦੇ। ਐਮਰਜੈਂਸੀ ਜਾਂ ਅਰਜੈਂਟ ਸਿਚੁਏਸ਼ਨ ਵਿਚ ਇਸ ਕੋਂ ਕੋਈ ਬੰਦਾ ਪੂਰੀ ਤਰ੍ਹਾਂ ਕੱਟ ਸਕਦਾ ਹੈ।




