ਪੰਜਾਬੀ ਗਾਇਕ ਜੈਜ਼ੀ ਬੀ ਨੇ ਦੇਰ ਰਾਤ 1 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਅੱਧੀ ਰਾਤ ਦੇ ਸ਼ਾਂਤ ਅਤੇ ਅਲੌਕਿਕ ਮਾਹੌਲ ਵਿੱਚ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਗੁਰੂਘਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਉਸ ਵੇਲੇ ਗੁਰੂਘਰ ਵਿਚ ਗੂੰਜ ਰਹੀ ਗੁਰਬਾਣੀ ਦੀ ਮਿੱਠੀ ਅਵਾਜ ਤੇ ਸਰੋਵਰ ਦੀ ਸ਼ਾਂਤ ਜਲ ਸ਼ਰਧਾਲੂਆਂ ਨੂੰ ਅਦਭੁਤ ਅਧਿਆਤਮਿਕ ਅਨੁਭਵ ਪ੍ਰਦਾਨ ਕਰ ਰਿਹਾ ਸੀ।
ਮੱਥਾ ਟੇਕਣ ਤੋਂ ਬਾਅਦ ਜੈਜ਼ੀ ਬੀ ਨੇ ਪਵਿੱਤਰ ਸਰੋਵਰ ਦੇ ਕੰਢੇ ਸ਼ਰਧਾ ਨਾਲ ਕੁਝ ਸਮੇਂ ਲਈ ਧਿਆਨ ਲਾਇਆ। ਫਿਰ ਉਨ੍ਹਾਂ ਨੇ ਆਸਥਾ ਨਾਲ ਪਰਿਕਰਮਾ ਕੀਤੀ। ਪਰਿਕਰਮਾ ‘ਤੇ ਚੱਲਦੇ ਹੋਏ ਉਹ ਗੁਰੂਘਰ ਦੀ ਮਹਿਮਾ ਯਾਦ ਕਰਦੇ ਰਹੇ।




