ਜਾਪਾਨ ਦੇ ਪ੍ਰਧਾਨ ਮੰਤਰੀ Fumio Kishida ‘ਤੇ ਜਾਨਲੇਵਾ ਹਮਲੇ ਦੀ ਖਬਰ ਹੈ। ਵਾਕਾਯਾਮਾ ਸਿਟੀ ਵਿੱਚ ਇੱਕ ਭਾਸ਼ਣ ਦੌਰਾਨ ਇੱਕ ਵਿਅਕਤੀ ਨੇ ਉਸ ‘ਤੇ ਪਾਈਪ ਬੰਬ ਸੁੱਟਿਆ। ਹਾਲਾਂਕਿ, ਜਦੋਂ ਤੱਕ ਬੰਬ ਫਟਿਆ, ਪੀਐਮ Fumio Kishida ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸ਼ਿਦਾ ਨੂੰ ਜਿੱਥੋਂ ਭਾਸ਼ਣ ਹੋਣਾ ਸੀ, ਉਸ ਤੋਂ ਬਾਅਦ ਹੀ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੀਐਮ ਕਿਸ਼ਿਦਾ ਦਾ ਭਾਸ਼ਣ ਸੁਣਨ ਆਏ ਲੋਕ ਘਟਨਾ ਤੋਂ ਬਾਅਦ ਇਧਰ-ਉਧਰ ਭੱਜਦੇ ਵੇਖੇ ਜਾ ਸਕਦੇ ਹਨ।
ਇਸ ਦੌਰਾਨ ਪੁਲਿਸ ਮੁਲਾਜ਼ਮ ਇੱਕ ਵਿਅਕਤੀ ਨੂੰ ਜ਼ਮੀਨ ‘ਤੇ ਡਿੱਗਾ ਕੇ ਕਾਬੂ ਕਰਦੇ ਵੀ ਨਜ਼ਰ ਆਏ। ਦੱਸਿਆ ਗਿਆ ਹੈ ਕਿ ਇਸ ਘਟਨਾ ਵਿੱਚ ਪੀਐਮ ਨੂੰ ਕੋਈ ਸੱਟ ਨਹੀਂ ਲੱਗੀ ਹੈ। ਉਹ ਆਪਣੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੇ ਸਮਰਥਨ ਵਿੱਚ ਇੱਕ ਸਮਾਗਮ ਵਿੱਚ ਬੋਲਣ ਆਏ ਸਨ। ਫੂਮਿਓ ਕਿਸ਼ਿਦਾ ‘ਤੇ ਹਮਲਾ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਦੇ ਨੌਂ ਮਹੀਨੇ ਬਾਅਦ ਹੋਇਆ ਹੈ। ਸ਼ਿੰਜੋ ‘ਤੇ ਜੁਲਾਈ 2022 ਵਿਚ ਇਕ ਵਿਅਕਤੀ ਨੇ ਘਰੇਲੂ ਬੰਦੂਕ ਨਾਲ ਹਮਲਾ ਕੀਤਾ ਸੀ। ਇਸ ਘਟਨਾ ‘ਚ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਹੋ ਗਈ ਸੀ।