ਐਤਵਾਰ ਯਾਨੀ ਅੱਜ ਸਵੇਰ ਨੂੰ ਫਿਰੋਜ਼ਪੁਰ ਰੋਡ ਤੋਂ ਸ਼ਹਿਰ ਵੱਲ ਆ ਰਿਹਾ ਕਣਕ ਨਾਲ ਭਰਿਆ ਟਰੱਕ ਭਾਰਤ ਨਗਰ ਚੌਂਕ ਉੱਪਰ ਪੁਲ ਦੀ ਕੰਧ ਨਾਲ ਜਾ ਟਕਰਾਇਆ। ਟਰੱਕ ਦੀ ਰਫ਼ਤਾਰ ਜ਼ਿਆਦਾ ਹੋਣ ਕਰਕੇ ਟਰੱਕ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਟੱਰਕ ਟੇਢਾ ਹੋ ਗਿਆ ਅਤੇ ਕਣਕ ਦੀਆਂ ਬੋਰੀਆਂ ਸੜਕ ‘ਤੇ ਡਿੱਗਣ ਲੱਗ ਗਈਆਂ।
ਪੁਲ ਦੇ ਥੱਲੇ ਵਾਲੀ ਸੜਕ ‘ਤੇ ਜਾ ਵਾਹਨ ਅਚਾਨਕ ਡਿੱਗਦੀਆਂ ਬੋਰੀਆਂ ਦੀ ਲਪੇਟ ਵਿੱਚ ਆ ਗਏ। ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਵਿੱਚ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਥਾਣਾ ਡਿਵੀਜ਼ਨ ਨੰਬਰ ਪੰਜ ਅਤੇ ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਟਰੱਕ ਨੂੰ ਪੁਲ ਤੋਂ ਹਟਾਉਣ ਅਤੇ ਆਵਾਜਾਈ ਸੁਚਾਰੂ ਕਰਨ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ।




