ਪੰਜਾਬ ਸਰਕਾਰ ਨੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਰਾਜਪੁਰਾ ‘ਚ ਨਵਾਂ ਸਟੇਟ ਐਂਟੀ-ਗੈਂਗਸਟਰ ਟਾਸਕ ਫੋਰਸ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ ।ਇਸ ਲਈ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। AGTF ਵੱਲੋਂ FIR ਤੋਂ ਲੈ ਕੇ ਹਰ ਕਾਨੂੰਨੀ ਕਾਰਵਾਈ ਰਾਜਪੁਰਾ ਤੋਂ ਹੀ ਕੀਤੀ ਜਾਵੇਗੀ।
ਸੂਬੇ ਭਰ ‘ਚ ਗੈਂਗਸਟਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਕੀਤੀ ਜਾਣ ਵਾਲੀ ਸਪੈਸ਼ਲ ਟਾਕਸ ਫੋਰਸ ਵੱਲੋਂ ਹਰ ਕਾਰਵਾਈ ਨੂੰ ਉਸੇ ਜ਼ਿਲ੍ਹੇ ਅਤੇ ਇਲਾਕੇ ਦੇ ਪੁਲਿਸ ਥਾਣੇ ਵਿੱਚ ਹੀ ਦਰਜ ਕਰਵਾਉਣਾ ਪੈਂਦਾ ਸੀ ਅਤੇ ਘਟਨਾ ਵਾਲੀ ਥਾਂ ਵਾਲੇ ਪੁਲਿਸ ਸਟੇਸ਼ਨ ਵੱਲੋਂ ਹੀ ਅਗਲੇਰੀ ਕਾਰਵਾਈ ਨੂੰ ਕਾਨੂੰਨ ਅਨੁਸਾਰ ਕੀਤਾ ਜਾ ਰਿਹਾ ਸੀ। ਜਿਸ ਕਾਰਨ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵਿਸ਼ੇਸ਼ ਤਾਕਤਾਂ ’ਤੇ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਸੀ। ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਸੂਬਾ ਪੱਧਰੀ ਪੁਲਿਸ ਸਟੇਸ਼ਨ ਹੀ ਬਣਾ ਦਿੱਤਾ ਗਿਆ ਹੈ ਤਾਂ ਕਿ ਸੂਬੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਕਿਸੇ ਵੀ ਥਾਂ ’ਤੇ ਕਾਰਵਾਈ ਕਰੇ ਤਾਂ ਉਹ ਉਸ ਮਾਮਲੇ ਵਿੱਚ ਐਫਆਈਆਰ ਤੋਂ ਲੈ ਕੇ ਪੁਲਿਸ ਦੀ ਕਾਰਵਾਈ ਰਾਜਪੂਰਾ ਵਿਖੇ ਹੀ ਕਰਵਾ ਸਕੇਗੀ।




