ਮਸ਼ਹੂਰ ਪੰਜਾਬੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ ਫਾਈਰਿੰਗ ਹੋਈ ਹੈ। ਬੀਤੀ ਰਾਤ ਕਰੀਬ 9.20 ‘ਤੇ ਇੱਕ ਸਕੂਟੀ ਸਵਾਰ ਆਇਆ ਅਤੇ ਉਸ ਨੇ ਜੋਤੀ ਨੂਰਾਂ ਦੇ ਘਰ ਦੇ ਬਾਹਰ ਫਾਈਰਿੰਗ ਕੀਤੀ।
ਬਸੰਤ ਕੁੰਜ ‘ਚ ਸਥਿਤ ਜੋਤੀ ਨੂਰਾਂ ਦੇ ਘਰ ਦੇ ਬਾਹਰ ਫਾਈਰਿੰਗ ਹੋਣ ਬਾਰੇ ਗੁਆਂਢੀਆਂ ਨੇ ਜਦੋਂ ਪਰਿਵਾਰ ਨੂੰ ਦੱਸਿਆ ਤਾਂ ਪੁਲਿਸ ਨੂੰ ਬੁਲਾਇਆ ਗਿਆ। ਫਾਈਰਿੰਗ ਵੇਲੇ ਜੋਤੀ ਨੂਰਾਂ ਘਰ ‘ਚ ਹੀ ਮੌਜੂਦ ਸੀ।
ਉਸਮਾਨ ਨੂਰ ਨੇ ਦੱਸਿਆ ਕਿ ਪੁਲਿਸ ਨੂੰ ਖਬਰ ਕੀਤੇ ਜਾਣ ਤੋਂ ਬਾਅਦ ਪੀਸੀਆਰ ਟੀਮ ਮੌਕੇ ‘ਤੇ ਪਹੁੰਚੀ ਅਤੇ ਸੀਸੀਟੀਵੀ ਰਾਹੀਂ ਫਾਈਰਿੰਗ ਦੀ ਜਾਂਚ ਕਰ ਰਹੀ ਹੈ।




