ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਵਿਚ ਬਦਲਾਅ ਕੀਤਾ ਗਿਆ ਹੈ। ਇਸਦਾ ਉਦੇਸ਼ ਰਿਵਾਇਤ, ਅਨੁਸ਼ਾਸਨ ਅਤੇ ਮਾਣ ਨੂੰ ਹੋਰ ਮਜ਼ਬੂਤ ਕਰਨਾ ਹੈ। ਨਵੀਂ ਵਿਵਸਥਾ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਤਾਇਨਾਤ ਸੇਵਾਦਾਰ ਹੁਣ ਪਹਿਲੀ ਵਾਰ ਦੋ ਰੰਗਾਂ ਦੀ ਵਰਦੀ (ਪੀਲਾ ਅਤੇ ਗੂੜ੍ਹਾ ਨੀਲਾ) ਪਹਿਨਣਗੇ। ਨਾਲ ਹੀ ਮੋਢਿਆਂ ‘ਤੇ ਖੰਡੇ ਦੀ ਨੱਕਾਸ਼ੀ ਤੇ ਸਫੈਦ ਰੰਗ ਦ ਹਜੂਰੀਆ ਪਾ ਕੇ ਸੇਵਾਦਾਰ ਨਜਰ ਆਉਣਗੇ।
ਸੇਵਾਦਾਰਾਂ ਦੀ ਵਰਦੀ ਵਿੱਚ ਪਹਿਲਾਂ ਚਾਰ ਬਦਲਾਅ ਹੋਏ ਹਨ। 1960-70 ਤੱਕ ਸੇਵਾਦਾਰਾਂ ਦੀ ਵਰਦੀ ਪੂਰੀ ਤਰ੍ਹਾਂ ਰਵਾਇਤੀ ਸੀ। ਇਸ ਤੋਂ ਬਾਅਦ 1990 ਵਿੱਚ ਇੱਕ ਮਿਆਰੀ ਨੀਲੀ ਵਰਦੀ ਅਤੇ ਪਛਾਣ ਚਿੰਨ੍ਹ ਜੋੜਿਆ ਗਿਆ। 2000 ਵਿੱਚ ਵਰਦੀ ਵਿੱਚ ਮੋਢਿਆਂ/ ਛਾਤੀ ‘ਤੇ ਪਛਾਣ ਚਿੰਨ੍ਹ ਅਤੇ “ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ” ਲਿਖਿਆ ਹੋਣਾ ਸ਼ੁਰੂ ਹੋ ਗਿਆ। ਉਦੋਂ ਤੋਂ 2015 ਤੋਂ ਵਰਦੀ ਮੁੱਖ ਤੌਰ ‘ਤੇ ਨੀਲੀ ਹੈ।





