ਲੰਬੀ ਉਡੀਕ ਬਾਅਦ ਆਖ਼ਰਕਾਰ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ 1 ਫਰਵਰੀ ਨੂੰ ਪੰਜਾਬ ਦੌਰੇ ਮੌਕੇ ਕੀਤੇ ਜਾਣ ਦੀ ਆਸ ਬੱਝੀ ਹੈ। ਉੱਚ ਪੱਧਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਭਲਕੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਬੁਲਾ ਲਈ ਹੈ। ਹਾਲਾਂਕਿ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵਰਚੂਅਲ ਵਿਧੀ ਰਾਹੀ ਕਰਨਗੇ। ਕਾਬਲੇ-ਗ਼ੌਰ ਹੈ ਕਿ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਉਦਘਾਟਨ ਲਈ ਹੁਣ ਤੱਕ ਦਰਜਨ ਤੋਂ ਵਧੇਰੇ ਵਾਰ ਸਮਾਂ-ਸੀਮਾ ਤਹਿ ਕਰਨ ਦੇ ਬਾਵਜੂਦ ਖੁੰਝ ਜਾਂਦਾ ਰਿਹਾ ਹੈ। ਸ਼ੁਰੂਆਤੀ ਦੌਰ ਵਿੱਚ ਸਾਲ 2022 ਵਿੱਚ ਉਦਘਾਟਨ ਹੋਣ ਵਾਲਾ ਸੀ, ਪਰ ਅਨੇਕਾਂ ਕਾਰਨਾਂ ਕਰਕੇ ਵਾਰ-ਵਾਰ ਉਦਘਾਟਨ ਟਾਲ ਦਿੱਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਪੰਜਾਬ ਦੌਰੇ ਮੌਕੇ ਹਲਵਾਰਾ ਹਵਾਈ ਅੱਡੇ ਦਾ ਵੀ ਕਰਨਗੇ ਉਦਘਾਟਨ





