ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨਾਂ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਸਪਸ਼ਟੀਕਰਨ ਦਿੱਤਾ। ਦੱਸ ਦੇਈਏ ਕਿ ਲਗਭਗ CM ਮਾਨ 50 ਮਿੰਟ ਸਕੱਤਰੇਤ ‘ਚ ਰਹੇ। ਇਸ ਦੌਰਾਨ ਜਥੇਦਾਰ ਗੜਗੱਜ ਵੱਲੋਂ ਸੀਐੱਮ ਤੋਂ ਸਵਾਲ-ਜਵਾਬ ਕੀਤੇ ਗਏ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਾਇਰਲ ਵੀਡੀਓ ਬਾਰੇ ਕਿਹਾ ਕਿ ਉਹ ਵੀਡੀਓ ਨਕਲੀ ਹੈ ਅਤੇ ਕਿਹਾ ਕਿ ਉਸ ਵੀਡੀਓ ਵਿੱਚ ਮੈਂ ਨਹੀਂ ਹਾਂ। ਇਹ ਵੀਡੀਓ ਏਆਈ ਨਾਲ ਬਣੀ ਹੋਈ ਹੈ। ਜਿਸ ਸਬੰਧੀ ਮੈਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੱਸਿਆ ਹੈ ਅਤੇ ਉਹ ਇਸ ਵੀਡੀਓ ਦੀ ਕਿਸੇ ਵੀ ਲੈਬ ਵਿੱਚ ਜਾ ਕੇ ਜਾਂਚ ਕਰਵਾ ਸਕਦੇ ਹਨ।”





