ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਮਾਤਾ ਗੁਜਰੀ ਜੀ, ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕੁਰਬਾਨੀ ਇੰਨੀ ਲਾਸਾਨੀ ਹੈ ਕਿ ਇਸ ਦੀ ਕਿਤੇ ਮਿਸਾਲ ਨਹੀਂ ਮਿਲਦੀ, ਉਮਰਾਂ ਇੰਨੀਆਂ ਛੋਟੀਆਂ ਸੀ ਕਿ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਮਿਲਾਨ ਕਰੀਏ ਤਾਂ ਇਸ ਪੋਹ ਦੇ ਮਹੀਨੇ ਦਿੱਤੀ ਸ਼ਹਾਦਤ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਸਾਹਿਬਜ਼ਾਦਿਆਂ ਦੀ ਕੁਰਬਾਨੀ ਬਹੁਤ ਵੱਡੀ ਹੈ। ਜਦੋਂ ਅਸੀਂ ਸਰਹਿੰਦ ਜਾਂਦੇ ਹਾਂ, ਤਾਂ ਅਸੀਂ ਗਰਮ ਕੱਪੜੇ ਪਾਉਂਦੇ ਹਾਂ ਅਤੇ ਸਾਰੇ ਜ਼ਰੂਰੀ ਪ੍ਰਬੰਧ ਕਰਦੇ ਹਾਂ। ਪਰ ਉਸ ਸਮੇਂ ਛੋਟੇ ਸਾਹਿਬਜ਼ਾਦਿਆਂ ਨੇ ਕੀ ਕੀਤਾ? ਇਹ ਕੁਰਬਾਨੀ ਬਹੁਤ ਵੱਡੀ ਸੀ। ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਗੁਰੂ ਸਾਹਿਬ ਦਾ ਪਰਿਵਾਰ ਸਿਧਾਂਤਾਂ ‘ਤੇ ਚੱਲਿਆ। ਇਸੇ ਲਈ ਉਨ੍ਹਾਂ ਨੇ ਭਾਈਚਾਰੇ ਨੂੰ ਰਸਤਾ ਦਿਖਾਇਆ। ਗੁਰੂ ਸਾਹਿਬ, ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਾਰੀ ਦੁਨੀਆ ਅੱਜ ਨਮਨ ਕਰ ਰਹੀ ਹੈ। ਮੈਂ ਵੀ ਉਨ੍ਹਾਂ ਨੂੰ ਸਲਾਮ ਕਰਦਾ ਹਾਂ।”ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਮਾਤਾ ਗੁਜਰੀ ਜੀ, ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕੁਰਬਾਨੀ ਇੰਨੀ ਲਾਸਾਨੀ ਹੈ ਕਿ ਇਸ ਦੀ ਕਿਤੇ ਮਿਸਾਲ ਨਹੀਂ ਮਿਲਦੀ, ਉਮਰਾਂ ਇੰਨੀਆਂ ਛੋਟੀਆਂ ਸੀ ਕਿ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਮਿਲਾਨ ਕਰੀਏ ਤਾਂ ਇਸ ਪੋਹ ਦੇ ਮਹੀਨੇ ਦਿੱਤੀ ਸ਼ਹਾਦਤ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਸਾਹਿਬਜ਼ਾਦਿਆਂ ਦੀ ਕੁਰਬਾਨੀ ਬਹੁਤ ਵੱਡੀ ਹੈ। ਜਦੋਂ ਅਸੀਂ ਸਰਹਿੰਦ ਜਾਂਦੇ ਹਾਂ, ਤਾਂ ਅਸੀਂ ਗਰਮ ਕੱਪੜੇ ਪਾਉਂਦੇ ਹਾਂ ਅਤੇ ਸਾਰੇ ਜ਼ਰੂਰੀ ਪ੍ਰਬੰਧ ਕਰਦੇ ਹਾਂ। ਪਰ ਉਸ ਸਮੇਂ ਛੋਟੇ ਸਾਹਿਬਜ਼ਾਦਿਆਂ ਨੇ ਕੀ ਕੀਤਾ? ਇਹ ਕੁਰਬਾਨੀ ਬਹੁਤ ਵੱਡੀ ਸੀ। ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਗੁਰੂ ਸਾਹਿਬ ਦਾ ਪਰਿਵਾਰ ਸਿਧਾਂਤਾਂ ‘ਤੇ ਚੱਲਿਆ। ਇਸੇ ਲਈ ਉਨ੍ਹਾਂ ਨੇ ਭਾਈਚਾਰੇ ਨੂੰ ਰਸਤਾ ਦਿਖਾਇਆ। ਗੁਰੂ ਸਾਹਿਬ, ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਾਰੀ ਦੁਨੀਆ ਅੱਜ ਨਮਨ ਕਰ ਰਹੀ ਹੈ। ਮੈਂ ਵੀ ਉਨ੍ਹਾਂ ਨੂੰ ਸਲਾਮ ਕਰਦਾ ਹਾਂ।”




