ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਮੌਕੇ ਭਾਵੁਕ ਹੋ ਗਏ। ਪਿਤਾ ਦੀਆਂ ਅੰਤਿਮ ਰਸਮਾਂ ਮੌਕੇ ਰੋਂਦੇ ਹੋਏ ਮਾਸਟਰ ਸਲੀਮ ਨੇ ਕਿਹਾ ਕਿ ਅੱਜ ਉਨ੍ਹਾਂ ਤੋਂ ਵੱਧ ਗਰੀਬ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ। ਮਾਸਟਰ ਸਲੀਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਉਸਤਾਦ ਤੁਸੀਂ ਲੋਕਾਂ ਨੇ ਬਣਾਇਆ ਸੀ। ਉਹ ਇਸੇ ਬਿਰਾਦਰੀ ਵਿਚ ਜਨਮੇ ਤੇ ਗਾਣਾ ਉਨ੍ਹਾਂ ਦੀ ਰਗ-ਰਗ ਵਿਚ ਵਸਿਆ ਹੋਇਆ ਸੀ।
ਭਾਵੁਕ ਹੁੰਦੇ ਹੋਏ ਸਲੀਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਸੰਗੀਤ ਦੀ ਦੁਨੀਆ ਵਿਚ ਜੋ ਨਾਂ ਕਮਾਇਆ, ਉਸ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਿਰਫ ਉਨ੍ਹਾਂ ਦੇ ਨਹੀਂ ਸਗੋਂ ਪੂਰੀ ਬਿਰਾਦਰੀ ਤੇ ਸੰਗੀਤ ਜਗਤ ਦੀ ਅਮਾਨਤ ਸਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਮਾਸਟਰ ਸਲੀਮ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਿਰਫ ਬਿਰਾਦਰੀ ਦੇ ਹੀ ਨਹੀਂ ਸਗੋਂ ਪੂਰੇ ਸੰਗੀਤ ਜਗਤ ਦੇ ਬਾਦਸ਼ਾਹ ਸਨ। ਉਨ੍ਹਾਂ ਨੇ ਪਟਿਆਲਾ ਘਰਾਨੇ ਦਾ ਨਾਂ ਅਮਰ ਕਰ ਦਿੱਤਾ ਤੇ ਪੰਜਾਬ ਵਿਚ ਉਨ੍ਹਾਂ ਵਰਗਾ ਉਸਤਾਦ ਹੋਣਾ ਬਹੁਤ ਮੁਸ਼ਕਲ ਹੈ।




