ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਅਮਰ ਸਿੰਘ ਚਾਹਲ ਨੂੰ ਗੋਲ਼ੀ ਲੱਗੀ ਹੈ। ਪੁਲਿਸ ਮੁਤਾਬਕ ਮੌਕੇ ਤੋਂ 11 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਜਿਸ ਵਿਚ ਉਨ੍ਹਾਂ ਖ਼ੁਦਕੁਸ਼ੀ ਸਬੰਧੀ ਜਾਣਕਾਰੀ ਦਿੱਤੀ ਹੈ। ਦਰਅਸਲ ਉਹ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਗਏ ਸਨ।
ਸਾਬਕਾ ਆਈਜੀ (IG) ਨੇ ਸਾਫ਼ ਲਿਖਿਆ ਕਿ ਉਹ ‘ਡੀਬੀਐਸ ਵੈਲਥ ਇਕੁਇਟੀ ਰਿਸਰਚ ਗਰੁੱਪ’ ਦੇ ਚੱਕਰ ‘ਚ ਫਸ ਗਏ ਸਨ। ਉਹ ਵ੍ਹਟਸਐਪ ਗਰੁੱਪ ਰਾਹੀਂ ‘ਵੈਲਥ ਮੈਨੇਜਮੈਂਟ’ ਸਿਖਾਉਣ ਦੇ ਬਹਾਨੇ ਫਸੇ। ਇਸ ਚੱਕਰ ਵਿਚ ਉਨ੍ਹਾਂ ਨੇ 8.10 ਕਰੋੜ ਰੁਪਏ ਫਸਾ ਲਏ। ਖ਼ੁਦਕੁਸ਼ੀ ਨੋਟ ‘ਚ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਚਾਹਲ ਨੂੰ ਗੋਲੀ ਲੱਗਣ ਤੋਂ ਤੁਰੰਤ ਬਾਅਦ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।




