ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲਾਹੇਵੰਦ ਸਾਬਿਤ ਹੋਵੇਗੀ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੁਰਜ਼ੋਰ ਮਿਹਨਤ ਨਾਲ ਪੰਜਾਬ ਨੂੰ ਦੁਬਾਰਾ ਲੀਹਾਂ ਤੇ ਲਿਆਉਣ ਲਈ ਦੇਸ਼ ਅਤੇ ਵਿਦੇਸ਼ ਦੇ ਸਨਅਤਕਾਰਾਂ ਅਤੇ ਵੱਡੀਆਂ ਕੰਪਨੀਆਂ ਨਾਲ ਸੰਪਰਕ ਸਥਾਪਿਤ ਕਰਕੇ ਪੰਜਾਬ ਵਿਚ ਨਿਵੇਸ਼ ਲਈ ਰਾਜ਼ੀ ਕੀਤਾ ਹੈ।
ਜਪਾਨ ਦੀਆਂ ਨਾਮੀ ਕੰਪਨੀਆਂ ਨੇ ਪੰਜਾਬ ਵਿਚ ਕੰਮ ਕਰਨ ਲਈ ਇੱਛਾ ਜ਼ਾਹਿਰ ਕੀਤੀ ਹੈ ਅਤੇ ਮੁੱਖ ਮੰਤਰੀ ਸਾਹਿਬ ਤੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਜੀ ਦੀ ਹਾਜ਼ਰੀ ਵਿਚ ਮੈਮੋਰੰਡਮ ਤੇ ਦਸਤਖ਼ਤ ਕੀਤੇ ਹਨ। ਜ਼ਮੀਨੀ ਤੌਰ ਤੇ ਉਦਯੋਗ ਸਥਾਪਿਤ ਕਰਨ ਲਈ ਬਹੁਤ ਸੌਖੇ ਤਰੀਕੇ ਦੇ ਨੀਯਮ ਤੇ ਨੀਤੀ ਨਾਲ ਸਨਅਤਕਾਰ ਪੰਜਾਬ ਵਿਚ ਉਦਯੋਗ ਦੀ ਸ਼ੁਰੂਆਤ ਕਰ ਸਕਦੇ ਹਨ। ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਤੱਤਪਰ ਮੁੱਖ ਮੰਤਰੀ ਸਾਹਿਬ ਨੇ ਜੋ ਕ਼ਾਨੂੰਨ ਅਤੇ ਵਿਧੀ ਬਣਾਈ ਹੈ ਉਸ ਨਾਲ ਪੰਜਾਬ ਵਿਚ ਕੰਮ ਕਾਰਨ ਲਈ ਸੁਖਾਲਾ ਮਾਹੌਲ ਸਿਰਜਿਆ ਹੈ।
ਪਿਛਲੇ ਸਮੇਂ ਵਿਚ ਸੂਬੇ ਤੋਂ ਬਾਹਰ ਗਈ ਇੰਡਸਟਰੀ ਵੀ ਵਾਪਿਸ ਰੁੱਖ ਕਰ ਰਹੀ ਹੈ। ਉਦਯੋਗ ਤੇ ਵਪਾਰ ਦੇ ਵਧਣ ਨਾਲ ਨੌਜਵਾਨ ਵਰਗ ਨੂੰ ਰੋਜ਼ਗਾਰ ਦੇ ਮੌਕੇ ਵੱਧ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਕਰਕੇ ਆਮ ਲੋਕਾਂ ਅਤੇ ਖਾਸ ਕਰਕੇ ਅਗਾਂਹਵਧੂ ਨੌਜਵਾਨਾਂ ਦਾ ਵਿਸ਼ਵਾਸ ਸਰਕਾਰ ਵਿੱਚ ਅਤੇ ਮੁੱਖ ਮੰਤਰੀ ਸਾਹਿਬ ਵਿੱਚ ਬਹੁਤ ਵਧਿਆ ਹੈ। ਮਾਨ ਸਾਹਿਬ ਦੇ ਕਾਰਜਕਾਲ ਦੀ ਇਹ ਇੱਕ ਵੱਡੀ ਕਾਮਯਾਬੀ ਤੇ ਪ੍ਰਾਪਤੀ ਹੈ ਜਿਸ ਨਾਲ ਪੰਜਾਬ ਤੇਜ਼ੀ ਨਾਲ ਹੋਰ ਤਰੱਕੀ ਵੱਲ ਕਦਮ ਵਧਾ ਰਿਹਾ ਹੈ।




