ਪੰਜਾਬ ਰਾਜਪਾਲ ਨੇ ਇੱਕ ਮਹੱਤਵਪੂਰਨ ਪ੍ਰਸ਼ਾਸਕੀ ਕਦਮ ਚੁੱਕਦਿਆਂ ਰਾਜ ਭਵਨ ਦਾ ਨਾਮ ਬਦਲ ਕੇ ‘ਲੋਕ ਭਵਨ, ਪੰਜਾਬ’ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਤਬਦੀਲੀ ਕੇਂਦਰੀ ਗ੍ਰਹਿ ਮੰਤ੍ਰਾਲੇ ਵੱਲੋਂ 25 ਨਵੰਬਰ 2025 ਨੂੰ ਭੇਜੇ ਗਏ ਪੱਤਰ ਦੀ ਸਿਫ਼ਾਰਸ਼ਾਂ ਦੇ ਅਧਾਰ ’ਤੇ ਕੀਤੀ ਗਈ ਹੈ।

ਰਾਜਪਾਲ ਹਾਉਸ ਵੱਲੋਂ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ, ਨਵਾਂ ਨਾਮ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਆਰਡਰ ’ਤੇ ਪੰਜਾਬ ਦੇ ਗਵਰਨਰ ਦੇ ਪ੍ਰਿੰਸੀਪਲ ਸੈਕ੍ਰੇਟਰੀ ਵਿਵੇਕ ਪ੍ਰਤਾਪ ਸਿੰਘ (IAS) ਦੇ ਦਸਤਖਤ ਮੌਜੂਦ ਹਨ।
ਨਾਮ-ਬਦਲਾਓ ਬਾਰੇ ਜਾਣਕਾਰੀ ਦੇਸ਼ ਦੇ ਉੱਚ ਤਮਗੇ ਵਾਲੇ ਅਹੁਦਿਆਂ – ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ – ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਇਨ੍ਹਾਂ ਤੋਂ ਇਲਾਵਾ, ਪੰਜਾਬ-ਹਰਿਆਣਾ ਹਾਈਕੋਰਟ, ਸਾਰੇ ਡਿਵਿਜ਼ਨਲ ਕਮਿਸ਼ਨਰਾਂ, ਅਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਵੀ ਇਹ ਤਬਦੀਲੀ ਅਧਿਕਾਰਿਕ ਤੌਰ ’ਤੇ ਸੂਚਿਤ ਕਰ ਦਿੱਤੀ ਗਈ ਹੈ।




