ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਦਸ ਦਿਨ ਦੇ ਟੂਰ ‘ਤੇ ਆਪਣੀ ਟੀਮ ਦੇ ਨਾਲ ਜਾਪਾਨ ਗਏ ਹਨ। ਦੌਰੇ ਦੇ ਤੀਜੇ ਦਿਨ ਉਨ੍ਹਾਂ ਦੀਆਂ ਕਈ ਨਾਮੀ ਕੰਪਨੀਆਂ ਨਾਲ ਮੀਟਿੰਗ ਹੋਈ, ਜਿਸ ਵਿਚ ਕੰਪਨੀਆਂ ਨੇ 500 ਕਰੋੜ ਰੁਪਏ ਦੇ ਨਿਵੇਸ਼ ਦਾ ਫੈਸਲਾ ਲਿਆ ਹੈ। ਮਸ਼ਹੂਰ ਸਟੀਲ ਕੰਪਨੀ ਆਇਚੀ ਸਟੀਲ ਨੇ ਪੰਜਾਬ ਵਿਚ ਵਰਧਮਾਨ ਸਪੈਸ਼ਲ ਸਟੀਲਸ ਨਾਲ ਆਪਣਾ ਕੰਮ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਦੀ ਮੌਜੂਦਗੀ ਵਿਚ ਆਇਚੀ ਸਟੀਲ ਤੇ ਵਰਧਮਾਨ ਸਪੈਸ਼ਲ਼ ਸਟੀਲਸ ਨੇ ਸਮਝੌਤੇ ‘ਤੇ ਦਸਖਤ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੇ ਲਈ ਬਹੁਤ ਵੱਡਾ ਤੇ ਖੁਸ਼ੀ ਵਾਲਾ ਦਿਨ ਹੈ, ਕਿਉਂਕਿ ਟੋਓਟਾ ਦੀ ਸਟੀਲ ਕੰਪਨੀ ਆਇਚੀ ਸਟੀਲ ਹੁਣ ਪੰਜਾਬ ਵਿਚ ਹੋਰ ਨਿਵੇਸ਼ ਕਰਨਾ ਚਾਹੁੰਦੀ ਹੈ। ਆਇਚੀ ਕੰਪਨੀ ਦੀ ਵਰਧਮਾਨ ਵਿਚ ਪਹਿਲਾਂ ਤੋਂ ਹੀ ਕਰੀਬ 24.9 ਫੀਸਦੀ ਹਿੱਸੇਦਾਰੀ ਹੈ, ਅਤੇ ਇਹ ਸਾਝੇਦਾਰੀ ਭਾਰਤ ਤੇ ਜਾਪਾਨ ਦੇ ਵਿਚ ਮਜਬੂਤ ਸਬੰਧਾਂ ਦੀ ਇੱਕ ਚੰਗੀ ਮਿਸਾਲ ਹੈ।




