ਪਰ ਹਾਲੇ ਵੀ ਚੁੱਪੀ ਧਾਰੀ ਬੈਠੇ ਹਨ ਧਰਮ ਦੇ ਠੇਕੇਦਾਰ
ਲੁਧਿਆਣਾ, 11 ਸਤੰਬਰ
ਲੁਧਿਆਣਾ ਦੇ ਜਨਕਪੁਰੀ ਵਿੱਚ ਸ਼੍ਰੀ ਗਣਪਤੀ ਮਹੋਤਸਵ ਦੇ ਸਮਾਗਮ ਵਿੱਚ ਰੱਜ ਕੇ ਧਰਮ ਦਾ ਮਜ਼ਾਕ ਉਡਾਇਆ ਗਿਆ। 10 ਦਿਨ ਤਾਂ ਸਵੇਰ ਸ਼ਾਮ ਇੱਥੇ ਸ਼੍ਰੀ ਗਣਪਤੀ ਜੀ ਦੀ ਪੂਜਾ ਹੁੰਦੀ ਰਹੀ ਤੇ ਫਿਰ ਜਦੋਂ ਗਣਪਤੀ ਜੀ ਨੂੰ ਵਿਸਰਜਨ ਕਰਨ ਜਾਣਾ ਸੀ। ਉਸ ਤੋਂ ਪਹਿਲਾਂ ਗਣਪਤੀ ਜੀ ਦੀ ਮੂਰਤੀ ਸਾਹਮਣੇ ਚੱਲਿਆ ‘ਗੰਦੇ ਗਾਣਿਆਂ ਦਾ ਦੌਰ’। ਗਣਪਤੀ ਮਹੋਤਸਵ ਦਾ ਆਯੋਜਨ ਕਰਨ ਵਾਲਿਆਂ ਸਾਹਮਣੇ ਸੈਂਕਡ਼ੇ ਲੋਕਾਂ ਦੀ ਭੀਡ਼ ਵਿੱਚ ਗਾਇਕ G Khan ਨੇ ਗਣਪਤੀ ਜੀ ਦੇ ਭਜਨਾਂ ਦੀ ਥਾਂ ‘ਪੈਗ ਮੋਟੇ ਮੋਟੇ ਤੇ ਚੋਲੀ ਕੇ ਪਿਛੇ ਕਿਆ ਹੈ, ਵਰਗੇ ਅਸ਼ਲੀਲ ਫਿਲਮੀ ਗਾਣੇ ਗਾਏ। ਇਨ੍ਹਾਂ ਹੀ ਨਹੀਂ ਧਰਮ ਦੇ ਨਾਂ ’ਤੇ ਰਾਜਨੀਤੀ ਕਰਨ ਵਾਲੇ ਸਾਰੇ ਹੀ ਧਰਮ ਦੇ ਠੇਕੇਦਾਰ ਇੱਥੇ ਗਾਣਿਆਂ ’ਤੇ ਤਾਡ਼ੀਆਂ ਮਾਰਦੇ ਦਿਖਾਈ ਦਿੱਤੇ।
ਕਿਸੇ ਨੇ ਗਾਇਕ ਨੂੰ ਰੋਕਿਆ ਨਹੀਂ ਕਿ ‘ਭਾਈ ਇਹ ਧਾਰਮਿਕ ਸਮਾਗਮ ਹੈ। ਇੱਥੇ ਪੈਗ ਮੋਟੋ ਮੋਟੇ ਵਰਗੇ ਗਾਣਿਆਂ ਦੀ ਲੋਡ਼ ਨਹੀਂ ਹੈ। ਇਨ੍ਹਾਂ ਨਹੀਂ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਗਣਪਤੀ ਜੀ ਨੂੰ ਮੱਥਾ ਟੇਕਣ ਆਈਆਂ ਧੀਆਂ ਭੈਣਾਂ ਸਾਹਮਣੇ ਹੀ ਗਾਇਕ ਨੇ ‘ਚੋਲੀ ਦੇ ਪਿਛੇ ਕਿਆ ਹੈ, ਚੁਨਰੀ ਕੇ ਨੀਚੇ’ ਵਰਗੇ ਅਸ਼ਲੀਲ ਗਾਣੇ ਗਾਏ। ਉਦੋਂ ਵੀ ਇਸ ਸਮਾਗਮ ਦਾ ਆਯੋਜਨ ਕਰਨ ਵਾਲੇ ਧਰਮ ਦੇ ਠੇਕੇਦਾਰ ਚੁੱਪ ਰਹੇ।
ਹੁਣ ਜਦੋਂ ਇਨ੍ਹਾਂ ਗਾਣਿਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਤਾਂ ਸ਼ਿਵ ਸੈਨਾ ਪੰਜਾਬ ਵਾਲਿਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੋ ਲੋਕ ਧਰਮ ਦੇ ਠੇਕੇਦਾਰ ਬਣ ਕੇ ਆਪਣੀ ਰਾਜਨੀਤੀ ਚਲਾਉਂਦੇ ਹਨ, ਉਨ੍ਹਾਂ ਦੀ ਹੁਣ ਅਜਿਹੇ ਗਾਣੇ ਸੁਣ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚ ਰਹੀ ਹੈ ?
ਉਹ ਲੋਕ ਮੁੰਹ ’ਤੇ ਚੁੱਪੀ ਧਾਰੇ ਘਰ ਬੈਠੇ ਹੋਏ ਹਨ। ਕਿਸੇ ਨੂੰ ਕੁੱਝ ਲੈਣਾ ਦੇਣਾ ਨਹੀਂ ਹੈ, ਕਿਉਂਕਿ ਇਹ ਸਾਰੇ ਹੀ ਧਰਮ ਦੇ ਠੇਕੇਦਾਰ ਇਸ ਸਮਾਗਮ ਵਿੱਚ ਸਨਮਾਨਿਤ ਹੋਣ ਲਈ ਜਾਂਦੇ ਹਨ। ਸ਼ਿਵ ਸੈਨਾ ਵਾਲਿਆਂ ਨੇ ਵੀ ਸਿਰਫ਼ ਗਾਇਕ G Khan ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ, ਇਸ ਸਮਾਗਮ ਦਾ ਆਯੋਜਨ ਕਰਨ ਵਾਲੇ ਨਾਲ ਆਪਣੀ ਦੋਸਤੀ ਨਿਭਾ ਰਹੇ ਹਨ।
ਪਰ ਲੋਕਾਂ ਮੁਤਾਬਕ ਆਯੋਜਨ ਕਰਵਾਉਣ ਵਾਲੇ ਦਾ ਫਰਜ਼ ਬਣਦਾ ਸੀ ਕਿ ਅਗਰ ਗਣਪਤੀ ਦੀ ਮੂਰਤੀ ਸਾਹਮਣੇ ਖਡ਼੍ਹੇ ਹੋ ਕੇ ਸ਼ਰਾਬ ਵਾਲੇ ਗੰਦੇ ਗਾਣੇ ਗਾ ਰਿਹਾ ਹੈ ਤਾਂ ਉਸਨੂੰ ਰੋਕਿਆ ਜਾਂਦਾ, ਅਗਰ ਧੀਆਂ ਭੈਣਾ ਸਾਹਮਣੇ ਚੋਲੀ ਦੇ ਪਿਛੇ ਕਿਆ ਹੈ ਵਰਗੀ ਗੱਲ ਕਰ ਰਿਹਾ ਤਾਂ ਉਸ ਨੂੰ ਉਸੇ ਵੇਲੇ ਸਟੇਜ਼ ’ਤੇ ਰੋਕਿਆ ਜਾਂਦਾ ਹੈ। ਪਰ ਆਯੋਜਨ ਕਰਵਾਉਣ ਵਾਲਿਆਂ ਨੇ ਅਜਿਹੇ ਗਾਣਿਆਂ ਲਈ ਜੀ ਖਾਨ ਗਾਇਕ ਨੂੰ ਲੱਖਾਂ ਰੁਪਏ ਦਿੱਤੇ। ਹੁਣ ਸਵਾਲ ਉਠਦਾ ਹੈ ਕਿ ਇਸ ਦੇ ਲਈ ਸਿਰਫ਼ ਗਾਇਕ ਜੀ ਖਾਨ ਜਿੰਮੇਵਾਰ ਹੈ ਜਾਂ ਫਿਰ ਆਯੋਜਨ ਕਰਵਾਉਣ ਵਾਲਿਆਂ ਖ਼ਿਲਾਫ਼ ਵੀ ਐਫਆਈਆਰ ਹੋਣੀ ਚਾਹੀਦਾ ਹੈ। ਤੁਸੀ ਵੀ ਕੁਮੈਂਟ ਕਰਕੇ ਜਰੂਰ ਆਪਣੀ ਰਾਇ ਦਿਉ।