ਜੇਕਰ ਤੁਸੀਂ ਹਾਈਵੇ ਉਤੇ ਸਫਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਟੋਲ ਪਲਾਜਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ, ਜੋ ਕਿ ਇਸ 15 ਨਵੰਬਰ ਨੂੰ ਲਾਗੂ ਹੋ ਜਾਵੇਗਾ। ਇਸ ਬਦਲਾਅ ਨਾਲ ਤੁਹਾਡੀ ਜੇਬ ਉਤੇ ਵੱਡਾ ਅਸਰ ਪਵੇਗਾ। ਜੇਕਰ ਤੁਸੀਂ ਆਪਣੇ ਵਾਹਨ ਉਤੇ FASTag ਨਹੀਂ ਲਗਾਇਆ ਜਾਂ ਟੈਗ ਫੇਲ੍ਹ ਹੋ ਜਾਂਦਾ ਹੈ, ਤਾਂ ਤੁਹਾਨੂੰ ਭਾਰੀ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਪ੍ਰੰਤੂ ਰਾਹਤ ਦੀ ਇਹ ਗੱਲ ਹੈ ਕਿ ਸਰਕਾਰ ਵੱਲੋਂ ਡਿਜ਼ੀਟਲ ਪੇਮੈਂਟ ਕਰਨ ਵਾਲਿਆਂ ਲਈ ਇਕ ਵੱਡੀ ਛੋਟ ਦਾ ਐਲਾਨ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਫੀਸ (ਡਿਟਰਮਿਨੇਸ਼ਨ ਆਫ ਰੇਟਜ਼ ਐਂਡ ਕਲੇਕਸ਼ਨ) ਰੂਲਜ਼ 2008 ਵਿਚ ਸੋਧ ਕਰਦੇ ਹੋਏ ਨਵਾਂ ਨਿਯਮ ਲਾਗੂ ਕੀਤਾ ਹੈ। ਇਸ ਨਿਯਮ ਦੇ ਤਹਿਤ, ਜੇਕਰ ਕੋਈ ਡਰਾਈਵਰ ਯੋਗ FASTag ਦੇ ਬਿਨਾਂ ਟੋਲ ਪਲਾਜ਼ਾ ਵਿਚ ਪ੍ਰਵੇਸ਼ ਕਰਦਾ ਹੈ ਅਤੇ ਨਗਦ ਵਿਚ ਭੁਗਤਾਨ ਕਰਦਾ ਹੈ ਤਾਂ ਉਸ ਤੋਂ ਦੁਗਣਾ ਚਾਰਜ ਲਿਆ ਜਾਵੇਗਾ। ਪ੍ਰੰਤੂ ਰਾਹਤ ਦੀ ਗੱਲ ਇਹ ਹੈ ਕਿ ਜੇਕਰ ਉਹ ਡਰਾਈਵਰ UPI ਜਾਂ ਕਿਸੇ ਡਿਜ਼ੀਟਲ ਰਾਹੀਂ ਟੋਲ ਦਿੰਦਾ ਹੈ ਤਾਂ ਉਸ ਨੂੰ ਕੇਵਲ 1.25 ਗੁਣਾ ਟੋਲ ਫੀਸ ਦੇਣੀ ਪਵੇਗੀ। ਇਸ ਤਰ੍ਹਾਂ ਡਰਾਈਵਰ ਹੁਣ ਨਗਦ ਦੀ ਤੁਲਨਾ ਵਿਚ ਡਿਜ਼ੀਟਲ ਪੇਮੈਂਟ ਤੋਂ ਘੱਟ ਭੁਗਤਾਨ ਕਰਨਗੇ।
ਜੇਕਰ ਟੋਲ 100 ਰੁਪਏ ਦਾ ਹੈ ਤੁਹਾਡੇ ਕੋਲ FASTag ਨਹੀਂ ਤਾਂ 200 ਰੁਪਏ ਦੇਣਾ ਪਵੇਗਾ, ਪ੍ਰੰਤੂ ਜੇਕਰ ਯੂਪੀਆਈ ਨਾਲ ਦਿੰਦੇ ਹੋ ਤਾਂ 125 ਰੁਪਏ ਦੇਣੇ ਪੈਣਗੇ।




