ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਘਰ ‘ਤੇ ਬੇਹੋਸ਼ ਹੋਣ ਦੇ ਬਾਅਦ ਬੀਤੀ ਰਾਤ ਲਗਭਗ 1 ਵਜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਦੋਸਤ ਤੇ ਲੀਗਲ ਐਡਵਾਈਜਰ ਲਲਿਤ ਬਿੰਦਲ ਨੇ ਦਿੱਤੀ।
ਲਲਿਤ ਬਿੰਦਲ ਨੇ ਦੱਸਿਆ ਕਿ ਗੋਵਿੰਦਾ ਨੂੰ ਅੱਧੀ ਰਾਤ ਦੇ ਕਰੀਬ ਘਰ ‘ਤੇ ਚੱਕਰ ਆਇਆ ਤੇ ਉਹ ਬੇਹੋਸ਼ ਹੋ ਗਏ। ਇਸ ਦੇ ਬਾਅਦ ਉਨ੍ਹਾਂ ਨੂੰ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ ਲਿਜਾਇਆ ਗਿਆ। ਗੋਵਿੰਦਾ ਦੀ ਤਬੀਅਤ ਨੂੰ ਲੈ ਕੇ ਡਾਕਟਰ ਫਿਲਹਾਲ ਜਾਂਚ ਕਰ ਰਹੇ ਹਨ। ਬਿੰਦਲ ਨੇ ਇਹ ਵੀ ਦੱਸਿਆ ਕਿ ਗੋਵਿੰਦਾ ਨੇ ਮੈਨੂੰ ਫੋਨ ਕੀਤਾ ਤਾਂ ਮੈਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਿਆ ਜਿਥੇ ਉਨ੍ਹਾਂ ਨੂੰ ਦਵਾਈ ਦੇਣ ਦੇ ਬਾਅਦ ਐਮਰਜੈਂਸੀ ਵਾਰਡ ਵਿਚ ਭਰਤੀ ਕਰਾਇਆ ਗਿਆ।




