ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਰਾਜਵੀਰ ਜਵੰਦਾ ਦੀ ਫਿਲਮ ‘ਯਮਲਾ’ ਦੀ ਰਿਲੀਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਪੰਜਾਬੀ ਗਾਇਕ ਨੇ ਯਮਲਾ ਫ਼ਿਲਮ ਦੀ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਮੇਰੀ ਫ਼ਿਲਮ ਆਵੇ ਉਸ ਨੂੰ ਦੇਖਿਓ ਚਾਹੇ ਨਾ ਦੇਖਿਓ ਪਰ ਵੀਰ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’ ਜ਼ਰੂਰ ਦੇਖਿਓ। ਐਮੀ ਵਿਰਕ ਨੇ ਕਿਹਾ ਕਿ ਫ਼ਿਲਮ ਬਹੁਤ ਵੱਡੇ ਲੈਵਲ ਅਤੇ ਦੁਨੀਆਂ ਦੇ ਹਰ ਕੋਨੇ ‘ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਨਾਲ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਬਹੁਤ ਵੱਡੀ ਸਪੋਰਟ ਮਿਲੇਗੀ।
ਦੱਸ ਦਈਏ ਕਿ 28 ਨਵੰਬਰ 2025 ਨੂੰ ਦੁਨੀਆਂ ਭਰ ਦੇ ਸਾਰੇ ਸਿਨੇਮਾ ਘਰਾਂ ‘ਚ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’ ਰਿਲੀਜ਼ ਹੋਵੇਗੀ।




