ਪਿਛਲੇ ਦਿਨਾਂ ਤੋਂ ਹਸਪਤਾਲ ‘ਚ ਇਲਾਜ ਦੋ ਭੈਣ ਭਰਾਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਸਿਰਸਾ ਵਿਚ ਭੈਣ-ਭਰਾ ਦੀ ਮੌਤ ਹੋ ਗਈ। ਦੋਵੇਂ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਇਲਾਜ ਅਧੀਨ ਸੀ। ਇਸੇ ਦਰਮਿਆਨ 13 ਸਾਲਾ ਭਰਾ ਨੂੰ ਹਿਸਾਰ ਰੈਫਰ ਕੀਤਾ ਗਿਆ। ਜਿਸ ਨਾਲ 16 ਸਾਲਾ ਵੱਡੀ ਭੈਣ ਨੂੰ ਸਦਮਾ ਲੱਗ ਗਿਆ। ਸਦਮੇ ਕਾਰਨ ਇਲਾਜ ਅਧੀਨ ਭੈਣ ਨੇ ਭਰਾ ਤੋਂ ਪਹਿਲਾਂ ਦਮ ਤੋੜ ਦਿੱਤਾ। ਭੈਣ ਦੀ ਮੌਤ ਦੇ ਤਿੰਨ ਦਿਨ ਬਾਅਦ ਹੀ ਭਰਾ ਦੀ ਵੀ ਮੌਤ ਹੋ ਗਈ।
ਪਿੰਡ ਵਾਲਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਜਾਰੀ ਕਰਕੇ ਦੋਵਾਂ ਦੀ ਮੌਤ ਡੇਂਗੂ ਬੁਖਾਰ ਨਾਲ ਹੋਣ ਦੀ ਜਾਣਕਾਰੀ ਦਿੰਦੇ ਹੋਏ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਦੇ ਦੋ ਹੀ ਬੱਚੇ ਸਨ ਅਤੇ ਦੋਨਾਂ ਦੀ ਥੋੜੇ ਸਮੇਂ ਫ਼ਰਕ ਨਾਲ ਮੌਤ ਹੋ ਗਈ।




