ਪੰਜਾਬੀ ਅਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਜਲੰਧਰ ਆ ਰਹੀ ਹੈ। ਉਹ ਆਪਣੀ ਆਉਣ ਵਾਲੀ ਫਿਲਮ ‘ਇੱਕ ਕੁੜੀ’ ਨੂੰ ਲੈ ਕੇ ਈਸਟਵੁੱਡ ਵਿਲੇਜ ਵਿਚ ਫੈਨਸ ਨਾਲ ਰੂਬਰੂ ਹੋਵੇਗੀ। ਸ਼ਹਿਨਾਜ਼ ਗਿੱਲ ਨੇ ਖੁਦ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ। ਇੱਕ ਵੀਡੀਓ ਪੋਸਟ ਵਿੱਚ ਸ਼ਹਿਨਾਜ਼ ਨੇ ਕਿਹਾ ਕਿ “ਜਲੰਧਰ ਵਾਸੀਓ, ਮੈਂ 25 ਅਕਤੂਬਰ ਨੂੰ ਤੁਹਾਨੂੰ ਮਿਲਣ ਆ ਰਹੀ ਹਾਂ। ਸ਼ਾਮ 7:30 ਵਜੇ ਤੁਹਾਡੇ ਨਾਲ ਖੂਬ-ਮਸਤੀ ਹੋਵੇਗੀ।”
ਉਸਦੀ ਆਉਣ ਵਾਲੀ ਫਿਲਮ ਦੀ ਸਟਾਰ ਕਾਸਟ ਵੀ ਇਸ ਪ੍ਰੋਗਰਾਮ ਦੌਰਾਨ ਮੌਜੂਦ ਰਹੇਗੀ। ਸ਼ਹਿਨਾਜ਼ ਗਿੱਲ ਦੀ ਨਵੀਂ ਪੰਜਾਬੀ ਫਿਲਮ, “ਇੱਕ ਕੁੜੀ” ਆ ਰਹੀ ਹੈ। ਸ਼ਹਿਨਾਜ਼ ਗਿੱਲ ਇੱਕ ਅਦਾਕਾਰਾ ਅਤੇ ਗਾਇਕਾ ਹੈ ਅਤੇ ਕਈ ਪੰਜਾਬੀ ਗੀਤਾਂ ਵਿੱਚ ਮਾਡਲ ਵਜੋਂ ਕੰਮ ਕਰ ਚੁੱਕੀ ਹੈ।