ਦੇਸ਼ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਧਨਤੇਰਸ ਬੀਤ ਗਿਆ ਹੈ, ਅਤੇ ਹੁਣ ਸਾਰਿਆਂ ਦਾ ਧਿਆਨ ਸਾਲ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ‘ਤੇ ਕੇਂਦਰਿਤ ਹੈ।
ਇਸ ਸਾਲ ਦੀਵਾਲੀ ਦੀਆਂ ਤਰੀਕਾਂ ਨੂੰ ਲੈ ਕੇ ਲੋਕ ਦੁਚਿੱਤੀ ‘ਚ ਪਏ ਹੋਏ ਹਨ। ਕੋਈ 20 ਅਕਤੂਬਰ ਤੇ ਕੋਈ 21 ਅਕਤੂਬਰ ਦੀ ਦੀਵਾਲੀ ਕਹਿ ਰਿਹਾ ਹੈ। ਪਰ ਅਕਾਲ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਤੋਂ ਗਿਆਨੀ ਰਘਬੀਰ ਸਿੰਘ ਜੀ ਨੇ ਲੋਕਾਂ ਦੀ ਦੁਚਿੱਤੀ ਨੂੰ ਦੂਰ ਕਰਦੇ ਹੋਏ ਕਿਹਾ ਕਿ ਬੰਦੀ ਛੋੜ ਦਿਵਸ 20 ਅਕਤੂਬਰ ਨੂੰ ਨਹੀਂ 21 ਅਕਤੂਬਰ ਨੂੰ ਮਨਾਇਆ ਜਾਵੇਗਾ।




