ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਲੁਧਿਆਣਾ ਦੇ ਜੱਦੀ ਪਿੰਡ ਪੋਨਾ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ । ਘਰ ਤੋਂ ਲਗਭਗ 30 ਮੀਟਰ ਦੀ ਦੂਰੀ ‘ਤੇ ਹੀ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਇਥੇ ਹੀ ਉਨ੍ਹਾਂ ਦੀ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਇਥੇ ਹੀ ਪਹਿਲੀ ਵਾਰ ਰਾਜਵੀਰ ਨੇ ਮੰਚ ‘ਤੇ ਗਾਣਾ ਗਾਇਆ ਸੀ।
ਜਵੰਦਾ ਦੇ ਅੰਤਿਮ ਦਰਸ਼ਨ ਲਈ ਸੀਐੱਮ ਵੀ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਰਾਜਵੀਰ ਦਾ ਹਾਲ-ਚਾਲ ਜਾਣਨ ਲਈ ਫੋਰਟਿਸ ਹਸਪਤਾਲ ਵੀ ਪਹੁੰਚੇ ਸਨ। CM ਮਾਨ ਜਵੰਦਾ ਦੇ ਜੱਦੀ ਘਰ ਵਿਚ ਰਿਸ਼ਤੇਦਾਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੈਲੀਬ੍ਰਿਟੀਜ਼ ਨਾਲ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ। ਗਾਇਕ ਨੂੰ ਅੰਤਿਮ ਦਿਵਾਈ ਦੇਣ ਲਈ ਪਿੰਡ ਵਿਚ ਫੈਨਸ ਦੀ ਭੀੜ ਇਕੱਠੀ ਹੋ ਗਈ ਹੈ। ਇਸ ਤੋਂ ਇਲਾਵਾ ਕਈ ਸਾਥੀ ਕਲਾਕਾਰ, ਮਿੱਤਰ, ਸਬੰਧੀ ਤੇ ਰਿਸ਼ਤੇਦਾਰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਬੇਹੱਦ ਭਾਵੁਕ ਤਸਵੀਰਾਂ ਨਜ਼ਰ ਆ ਰਹੀਆਂ ਹਨ। ਸਾਰਾ ਪਿੰਡ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ। ਪੂਰੇ ਪਿੰਡ ਵਿਚ ਮਾਤਮ ਛਾਇਆ ਹੋਇਆ ਹੈ।