ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਕਿ ਭਾਖੜਾ ਡੈਮ ਤੋਂ ਅੱਜ ਪਾਣੀ ਛੱਡਿਆ ਜਾਵੇਗਾ। ਇਹ ਫੈਸਲਾ ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ਵਿਚ ਪੰਜਾਬ ਤੇ ਹਿਮਾਚਲ ਪ੍ਰਦੇਸ਼ਵਿਚ ਭਾਰੀ ਮੀਂਹ ਦੀ ਚੇਤਾਵਨੀ ਦੇ ਬਾਅਦ ਲਿਆ ਗਿਆ ਹੈ।
BBMB ਨੇ ਅਹਿਤਿਆਤੀ ਕਦਮ ਵਜੋਂ ਭਾਖੜਾ ਡੈਮ ਦੇ ਫਲੱਟ ਗੇਟ ਨੂੰ 2-2 ਫੁੱਟ ਤੱਕ ਖੋਲ੍ਹਣ ਦਾ ਫੈਸਲਾ ਲਿਆ ਹੈ। ਲਗਭਗ 7000 ਤੋਂ 8000 ਕਿਊਸਿਕ ਪਾਣੀ ਛੱਡਿਆ ਜਾਵੇਗਾ ਇਸ ਨਾਲ ਸਤਲੁਜ ਨਦੀ ਦੇ ਪਾਣੀ ਦਾ ਪੱਧਰ ਲਗਭਗ ਅੱਧਾ ਫੁੱਟ ਵਧਣ ਦੀ ਸੰਭਾਵਨਾ ਹੈ।