ਲੁਧਿਆਣਾ ‘ਚ ਇੱਕ ਹਾਦਸਾ ਵਾਪਰਨ ਦੀ ਖ਼ਬਰ ਆਈ ਹੈ। ਕੋਠੀ ਵਿਚ ਭਿਆਨਕ ਅੱਗ ਲੱਗਣ ਨਾਲ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਸਮੇਂ ਕੋਠੀ ਵਿਚ ਪਰਿਵਾਰਕ ਜੀਅ ਵੀ ਘਰ ‘ਚ ਮੌਜੂਦ ਸਨ। ਜਿਨ੍ਹਾਂ ਨੂੰ ਇਲਾਕਾ ਨਿਵਾਸੀਆਂ ਨੇ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਹੈ।
ਹਾਦਸੇ ਵਿਚ ਦਾਦੀ-ਪੁੱਤ ਦੀ ਮੌਤ ਹੋ ਚੁੱਕੀ ਹੈ। ਕੋਠੀ ‘ਚ ਅੱਗ ਲੱਗਦੇ ਹੀ ਸਾਰੇ ਲੋਕਾਂ ਨੂੰ ਕੱਢਿਆ ਗਿਆ ਪਰ 2 ਲੋਕ ਫਸੇ ਰਹਿ ਗਏ ਜਿਨ੍ਹਾਂ ਦੀ ਧੂੰਏਂ ਵਿਚ ਦਮ ਘੁਟਣ ਨਾਲ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੋਠੀ ‘ਚ ਵੂਲੈਨ ਉੱਨ ਦਾ ਗੋਦਾਮ ਵੀ ਬਣਿਆ ਹੋਇਆ ਸੀ। ਸ਼ਾਰਟ ਸਰਕਟ ਕਰਕੇ ਸਾਰੇ ਘਰ ਵਿਚ ਹੀ ਅੱਗ ਫੈਲ ਗਈ।