ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਆਜ ਥਾਣਾ ਕੋਟਭਾਈ ਪੁਲਿਸ ਵਲੋਂ ਦਾਰਾ ਸਿੰਘ ਵਾਸੀ ਪਿੰਡ ਮੱਲਣ ਦੀ ਪ੍ਰਾਪਰਟੀ ਨੂੰ ਕਾਨੂੰਨੀ ਪ੍ਰੀਕਿਰਿਆ ਦੇ ਅਨੁਸਾਰ ਫ੍ਰੀਜ਼ ਕਰਵਾਇਆ ਗਿਆ ਹੈ ਅਤੇ ਅਥਾਰਟੀ ਵੱਲੋਂ ਜਾਰੀ ਫਰੀਜ਼ਿੰਗ ਆਡਰਾਂ ਨੂੰ ਦਾਰਾ ਸਿੰਘ ਦੀ ਪ੍ਰਾਪਰਟੀ ਦੇ ਬਾਹਰ ਲਗਾਇਆ ਗਿਆ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ DSP ਗਿਦੜਬਾਹਾਂ ਅਵਤਾਰ ਸਿੰਘ ਰਾਜਪਾਲ ਨੇ ਦਸਿਆ ਕੀ ਦਾਰਾ ਸਿੰਘ ਦੇ ਖਿਲਾਫ ਮੁਕਦਮਾ ਨੰਬਰ 54 ਮਿਤੀ 11.05.2025 ਅ/ਧ 22ਸੀ/61/85 ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਮਾਤਰਾ ਦੇ ਮੁਕੱਦਮਾ ਦਰਜ ਹੈ, ਜਿਸ ਪਾਸੋ 50 ਨਸ਼ੀਲੀਆਂ ਗੋਲੀਆਂ ਤੇ 46000 ਡਰੱਗ ਮਨੀ ਬਰਾਮਦ ਕੀਤੀ ਗਈ ਸੀ, ਜਿਸ ਵੱਲੋਂ ਨਸ਼ਾ ਤਸਕਰੀ ਕਰਕੇ ਪ੍ਰਾਪਰਟੀ ਬਣਾਈ ਗਈ ਸੀ।
ਪ੍ਰਾਪਰਟੀ ਦੀ ਕੁੱਲ ਕੀਮਤ 12,60,000 ਰੁਪਏ ਬਣਦੀ ਸੀ ਅਤੇ 46000 ਰੁਪਏ ਡਰੱਗ ਮਨੀ, ਕੁੱਲ ਕੀਮਤ 13 ਲੱਖ 06 ਹਜਾਰ ਰੁਪਏ ਬਣਦੀ ਹੈ, ਜਿਸ ਤੇ ਦਾਰਾ ਸਿੰਘ ਦੀ ਉਕਤ ਪ੍ਰਾਪਰਟੀ ਨੂੰ ਫਰੀਜ਼ ਕਰਵਾਉਣ ਲਈ 68-ਐਫ. ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਿਆਰ ਕਰਕੇ ਅਥਾਰਟੀ ਨੂੰ ਭੇਜਿਆ ਗਿਆ ਸੀ। ਜਿਸ ਦੇ ਆਰਡਰ ਮੌਸੂਲ ਹੋਣ ਤੇ ਉਸਦੀ ਪ੍ਰਾਪਰਟੀ ਦੇ ਬਾਹਰ ਫਰੀਜ਼ਿੰਗ ਆਰਡਰ ਨੂੰ ਲਗਾਇਆ ਗਿਆ ਹੈ। ਦਾਰਾ ਸਿੰਘ ਇਹ ਪ੍ਰਾਪਰਟੀ ਵੇਚ ਨਹੀ ਸਕੇਗਾ ਅਤੇ ਜਿਸ ਸਬੰਧੀ ਕੇਸ ਕੰਪੀਟੈਂਟ ਅਥਾਰਟੀ ਪਾਸ ਚੱਲੇਗਾ।