ਪੰਜਾਬ ‘ਚ ਆਏ ਹੜ੍ਹਾਂ ਵਿਚਾਲੇ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ‘ਚ CM ਮਾਨ ਨੇ ਵੱਡਾ ਐਕਸ਼ਨ ਲਿਆ ਹੈ। ਸੂਬਾ ਸਰਕਾਰ ਵੱਲੋਂ ਇਸ ਮਾਮਲੇ ‘ਚ ਕੁਤਾਹੀ ਵਰਤਣ ਵਾਲੇ ਅਫ਼ਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਅਧੀਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 3 ਵੱਡੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹੜ੍ਹਾਂ ਵਿਚਾਲੇ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟ ਗਏ ਸਨ, ਇਸ ਮਾਮਲੇ ਵਿਚ ਕੁਤਾਹੀ ਦੇ ਦੋਸ਼ ਵਿਚ ਗੁਰਦਾਸਪੁਰ ਦੇ ਐਕਸੀਅਨ ਨਿਤਿਨ ਸੂਦ, ਜੇਈ ਸਚਿਨ ਠਾਕੁਰ ਤੇ ਅਰੁਣ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ।