Wednesday, October 22, 2025
spot_img

ਲੁਧਿਆਣਾ ‘ਚ 18 ਲੱਖ 73 ਹਜ਼ਾਰ ਰੁਪਏ ‘ਚ ਵਿੱਕਿਆ VIP 0001 ਨੰਬਰ, ਤੋੜੇ ਸਾਰੇ ਰਿਕਾਰਡ

Must read

VIP 0001 number sold for Rs 18 lakh 73 thousand in Ludhiana : ਲੁਧਿਆਣਾ ਸ਼ਹਿਰ ‘ਚ ਗੱਡੀਆਂ ਇਕੱਲਾ ਸਫ਼ਰ ਦਾ ਸਾਧਨ ਨਹੀਂ ਬਲਕਿ ਸਟੇਟਸ ਸਿੰਬਲ ਬਣ ਚੁੱਕੀਆਂ ਹਨ। ਸ਼ਹਿਰ ‘ਚ VIP ਨੰਬਰਾਂ ਨੂੰ ਲੈ ਕੇ ਲੋਕਾਂ ਦਾ ਜਨੂੰਨ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ। ਲੁਧਿਆਣਾ ਦੇ ਆਰ. ਟੀ. ਓ. ਦਫ਼ਤਰ ਵੱਲੋਂ ਵੀ. ਆਈ. ਪੀ. ਨੰਬਰਾਂ ਦੀਆਂ ਆਨਲਾਈਨ ਬੋਲੀ ਕਰਵਾਈ ਗਈ, ਜਿਸ ‘ਚ 147 ਲੋਕਾਂ ਨੇ ਆਪਣੇ ਮਨਪਸੰਦ ਨੰਬਰਾਂ ਲਈ ਬੋਲੀ ਲਾਈ। ਜਿੱਦਾ ਹੀ ਨਿਲਾਮੀ ਅੱਗੇ ਵੱਧਦੀ ਗਈ ਲੋਕਾਂ ਦੇ ਜਨੂਨ ਨੂੰ ਦੇਖਣ ਵਾਲਾ ਮਾਹੌਲ ਹੋਰ ਵੀ ਦਿਲਚਸਪ ਹੁੰਦਾ ਗਿਆ। 147 ਲੋਕਾਂ ‘ਚੋਂ ਹਰ ਇੱਕ ਦੀਆਂ ਨਜ਼ਰਾਂ ਕੁਝ ਖਾਸ ਨੰਬਰਾਂ ’ਤੇ ਹੀ ਸਨ।

PB 10 KD 0001 ਨੰਬਰ ਇਸ ਵਾਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ। ਜਿਸ ਦੀ ਰਿਜ਼ਰਵ ਕੀਮਤ 1 ਲੱਖ ਰੱਖੀ ਗਈ ਸੀ। ਕੁਝ ਹੀ ਮਿੰਟਾਂ ‘ਚ ਕੀਮਤ 10 ਲੱਖ ਨੂੰ ਪਾਰ ਕਰ ਗਈ ਅਤੇ 11 ਬਿਨੈਕਾਰਾਂ ‘ਚ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਇਹ ਨੰਬਰ 18 ਲੱਖ 73 ਹਜ਼ਾਰ ਰੁਪਏ ‘ਚ ਨਿਲਾਮ ਹੋਇਆ। VIP ਨੰਬਰਾਂ ਦੀ ਨਿਲਾਮੀ ‘ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਜਾ ਰਿਹਾ ਹੈ।

ਨਿਲਾਮੀ ‘ਚ ਕਈ ਅਜਿਹੇ ਨੰਬਰ ਰਹੇ ਜਿਨ੍ਹਾਂ ਦੀਆਂ ਰਿਜ਼ਰਵ ਕੀਮਤਾਂ ਮਾਮੂਲੀ ਸਨ ਪਰ ਲੋਕਾਂ ਨੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਭਾਰੀ ਰਕਮ ਖਰਚ ਕਰਨ ‘ਚ ਕੋਈ ਕਸਰ ਨਹੀਂ ਛੱਡੀ।

ਪੀ.ਬੀ. 10 ਕੇ. ਡੀ. 0008 – ਰਿਜ਼ਰਵ ਕੀਮਤ 40,000, ਵਿਕਿਆ 3,08,000 ਰੁਪਏ ਵਿਚ। ਪੀ. ਬੀ. 10 ਕੇ. ਡੀ.0004 – ਰਿਜ਼ਰਵ ਕੀਮਤ 40,000, ਵਿਕਿਆ 2,65,000 ਰੁਪਏ ਵਿਚ, ਪੀ. ਬੀ.10 ਕੇ. ਡੀ.0005 – ਰਿਜ਼ਰਵ ਕੀਮਤ 40,000 ਵਿਕਿਆ। ਪੀ. ਬੀ. 10 ਕੇ. ਡੀ. 0007 – ਰਿਜ਼ਰਵ ਕੀਮਤ 40,000, ਵਿਕਿਆ 5,53,000 ਰੁਪਏ ਵਿਚ। ਪੀ.ਬੀ.10ਕੇ.ਡੀ.0002 – ਰਿਜ਼ਰਵ ਕੀਮਤ 40,000, ਵਿਕਿਆ 4,44,000 ਰੁਪਏ ਵਿਚ। ਪੀ. ਬੀ. 10 ਕੇ. ਡੀ. 0009 – ਰਿਜ਼ਰਵ ਕੀਮਤ 40,000, ਵਿਕਿਆ 3,65,000 ਰੁਪਏ ਵਿਚ । ਪੀ. ਬੀ. 10 ਕੇ. ਡੀ. 0003 – ਰਿਜ਼ਰਵ ਕੀਮਤ 40,000, ਵਿਕਿਆ 3,22,500 ਰੁਪਏ ਵਿਚ ਵਿੱਕਿਆ।

ਵੱਡੇ ਰਿਜ਼ਰਵ ਕੀਮਤਾਂ ਵਾਲੇ ਨੰਬਰਾਂ ਦੇ ਨਾਲ-ਨਾਲ ਛੋਟੇ ਰਿਜ਼ਰਵ ਕੀਮਤਾਂ ਵਾਲੇ ਨੰਬਰਾਂ ਲਈ ਵੀ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

  • ਪੀ. ਬੀ. 10 ਕੇ. ਡੀ. 1313 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,15,000 ਰੁਪਏ
  • ਪੀ. ਬੀ. 10 ਕੇ. ਡੀ. 0011 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,00,500 ਰੁਪਏ
  • ਪੀ. ਬੀ. 10 ਕੇ. ਡੀ.0025 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,69,000 ਰੁਪਏ
  • ਪੀ. ਬੀ. 10 ਕੇ. ਡੀ. 1111 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,01,000 ਰੁਪਏ
  • ਪੀ. ਬੀ. 10 ਕੇ. ਡੀ. 0006 –ਰਿਜ਼ਰਵ ਕੀਮਤ 40,000, ਅੰਤਿਮ ਬੋਲੀ 2,00,500 ਰੁਪਏ
  • ਪੀ. ਬੀ. 10 ਕੇ. ਡੀ. 0555 – ਰਿਜ਼ਰਵ ਕੀਮਤ 10,000, ਅੰਤਿਮ ਬੋਲੀ 2,30,000 ਰੁਪਏ

ਆਰ. ਟੀ. ਓ. ਅਧਿਕਾਰੀਆਂ ਅਨੁਸਾਰ ਇਸ ਨਿਲਾਮੀ ਨਾਲ ਜੋ ਰਕਮ ਇਕੱਠੀ ਹੋਈ ਹੈ, ਉਹ ਸਿੱਧੇ ਸਰਕਾਰੀ ਖਜ਼ਾਨੇ ‘ਚ ਜਮ੍ਹਾ ਹੋਵੇਗੀ। ਇਸਦੀ ਵਰਤੋਂ ਸੜਕ ਸੁਰੱਖਿਆ, ਟ੍ਰੈਫਿਕ ਮੈਨੇਜਮੈਂਟ ਅਤੇ ਵਾਹਨ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article