Punjabi singer Parmish Verma injured : ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅੰਬਾਲਾ ਵਿੱਚ ਪੰਜਾਬੀ ਫ਼ਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਫ਼ਿਲਮ ਦੇ ਇੱਕ ਸੀਨ ਦੌਰਾਨ ਅਚਾਨਕ ਗੱਡੀ ਦੇ ਸ਼ੀਸ਼ੇ ‘ਤੇ ਗੋਲੀ ਲੱਗੀ ਅਤੇ ਸ਼ੀਸ਼ੇ ਦੇ ਟੁਕੜੇ ਹੋ ਗਏ। ਪਰਮੀਸ਼ ਵਰਮਾ ਉਸ ਗੱਡੀ ਦੇ ਬੈਠੇ ਸਨ ਤਾਂ ਸ਼ੀਸ਼ੇ ਦਾ ਇੱਕ ਟੁਕੜਾ ਉਨ੍ਹਾਂ ਦੇ ਚਿਹਰੇ ‘ਤੇ ਲੱਗਿਆ। ਪਰਮੀਸ਼ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਫਿਲਹਾਲ ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ।
ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕਰਦਿਆਂ ਲਿਖਿਆ – ਇਹ ਘਟਨਾ ਸ਼ੇਰਾ ਫਿਲਮ ਦੇ ਸੈੱਟ ‘ਤੇ ਵਾਪਰੀ। ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹਾਂ। ਇਸ ਦੇ ਨਾਲ ਹੀ ਪਰਮੀਸ਼ ਨੇ ਵਾਪਰੇ ਹੋਏ ਹਾਦਸੇ ਸੀ ਤਸਵੀਰ ਵੀ ਸਾਂਝੀ ਕੀਤੀ ਹੈ।