ਪੰਜਾਬ ਦੇ 1300 ਤੋਂ ਵੱਧ ਪਿੰਡ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹਨ। ਲੁਧਿਆਣਾ ਦੇ ਸਸਰਾਲੀ ਪਿੰਡ ਵੱਲ ਪਾਣੀ ਸਤਲੁਜ ਬੰਨ੍ਹ ‘ਤੇ ਪਹੁੰਚ ਗਿਆ ਹੈ। ਲੁਧਿਆਣਾ ਡੀਸੀ ਅਤੇ ਪੰਜਾਬ ਦੇ ਨੌਜਵਾਨਾਂ ਵੱਲੋਂ ਸਤਲੁਜ ਦਰਿਆ ‘ਤੇ ਬੰਨ੍ਹ ‘ਤੇ ਢਾਹ ਲਗਾ ਕੇ ਹਾਲਾਤ ਨੂੰ ਕੰਟਰੋਲ ਕੀਤਾ ਗਿਆ ਹੈ। ਦੱਸ ਦਈਏ ਕਿ ਭਾਜਪਾ ਆਗੂ ਤਰੁਣ ਚੁੱਘ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਹੈ। ਮੌਕੇ ਦੇ ਹਾਲਾਤ ਦੇਖ ਕੇ ਤਰੁਣ ਚੁੱਘ ਨੇ ਸਰਕਾਰ ‘ਤੇ ਵੱਡੇ ਸਵਾਲ ਚੁੱਕੇ ਹਨ।
ਇਸ ਦੇ ਨਾਲ ਆਗੂ ਤਰੁਣ ਨੇ ਕਿਹਾ ਕਿ ਰੇਤ ਮਾਇਨਿੰਗ ਕੌਣ ਕਰਾ ਰਿਹਾ ਹੈ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ, ਕਿਹਾ- ‘ਤੁਸੀਂ ਪਿੰਡ ਨਹੀਂ ਪੂਰਾ ਲੁਧਿਆਣਾ ਸ਼ਹਿਰ ਬਚਾਇਆ ਹੈ।’