ਅੰਮ੍ਰਿਤਸਰ, 2 ਸਤੰਬਰ 2025 — ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਅਤੇ ਸੀਨੀਅਰ ਆਗੂ ਸ੍ਰੀ ਅਮਰਜੀਤ ਸਿੰਘ ਟਿੱਕਾ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਕੌਮੀ ਆਫਤ ਐਲਾਨ ਕਰਕੇ ਵੱਡੇ ਪੱਧਰ ’ਤੇ ਰਾਹਤ ਫੰਡ ਜਾਰੀ ਕੀਤਾ ਜਾਵੇ। ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ।
ਟਿੱਕਾ ਨੇ ਕਿਹਾ ਕਿ ਘਰ, ਖੇਤ, ਪਸ਼ੂ-ਧਨ ਅਤੇ ਰੋਜ਼ਗਾਰ ਦੇ ਸਾਧਨ ਬਰਬਾਦ ਹੋ ਗਏ ਹਨ। ਕੇਂਦਰ ਸਰਕਾਰ ਤੁਰੰਤ ਵੱਡੀ ਮਦਦ ਦੇਕੇ ਪੀੜਤਾਂ ਦੀ ਜ਼ਿੰਦਗੀ ਨੂੰ ਪਟਰੀ ’ਤੇ ਲਿਆ ਸਕਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਵਿੱਚ ਸੇਵਾਦਾਰਾਂ ਦੀ ਸ਼ਲਾਘਾ ਨੂੰ ਸਰਾਹਿਆ, ਪਰ ਹੁਣ ਵੱਡੀ ਰਾਹਤ ਯੋਜਨਾ ਦੀ ਲੋੜ ਹੈ। ਟਿੱਕਾ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਦੇਸ਼ ਦੀ ਤਰੱਕੀ ਲਈ ਯੋਗਦਾਨ ਦਿੱਤਾ, ਹੁਣ ਸਰਕਾਰ ਨੂੰ ਪੰਜਾਬ ਦਾ ਸਹਾਰਾ ਬਣਨਾ ਚਾਹੀਦਾ।
ਸਰਕਾਰੀ ਅੰਕੜਿਆਂ ਅਨੁਸਾਰ, ਹੜ੍ਹਾਂ ਨੇ 15,000 ਕਰੋੜ ਦਾ ਨੁਕਸਾਨ ਕੀਤਾ। 2 ਲੱਖ ਏਕੜ ਤੋਂ ਵੱਧ ਖੇਤੀਬਾੜੀ ਦੀ ਫਸਲ, 20,000 ਮਕਾਨ ਅਤੇ ਸੜਕਾਂ-ਪੁਲ ਤਬਾਹ ਹੋਏ। ਫਿਰੋਜ਼ਪੁਰ ਵਿੱਚ 40 ਪਿੰਡ, 50,000 ਏਕੜ ਫਸਲ ਬਰਬਾਦ ਹੋਈ। ਤਰਨਤਾਰਨ, ਗੁਰਦਾਸਪੁਰ, ਜਲੰਧਰ, ਰੂਪਨਗਰ ਅਤੇ ਹੋਸ਼ਿਆਰਪੁਰ ਵਿੱਚ ਵੀ ਭਾਰੀ ਨੁਕਸਾਨ ਹੋਇਆ।
ਟਿੱਕਾ ਨੇ ਕਿਹਾ ਕਿ ਐਨ.ਡੀ.ਆਰ.ਐਫ. ਅਤੇ ਰਾਹਤ ਸਮੱਗਰੀ ਦੀ ਸਹਾਇਤਾ ਨਾਕਾਫੀ ਹੈ। ਵਿਸ਼ੇਸ਼ ਰਾਹਤ ਪੈਕੇਜ ਪੰਜਾਬੀਆਂ ਅਤੇ ਦੇਸ਼ ਲਈ ਹੌਸਲਾ ਵਧਾਏਗਾ।