ਪੰਜਾਬ ਦੇ ਕਈ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਸੂਬੇ ਦੇ 10 ਜ਼ਿਲ੍ਹਿਆਂ ‘ਚ ਦਰਿਆਵਾਂ ਦਾ ਪਾਣੀ ਭਰ ਕੇ ਲੋਕਾਂ ਦੇ ਘਰ ਪਾਣੀ ‘ਚ ਡੁੱਬ ਗਏ ਹਨ। ਸੂਬੇ ਦੇ ਕਈ ਪਿੰਡਾਂ ਵਿਚੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਰੈਸਕਿਊ ਦਾ ਕੰਮ ਜਾਰੀ ਹੈ ਤੇ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ।
ਉੱਥੇ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸ੍ਰੀ ਕਰਤਾਪੁਰ ਸਾਹਿਬ ਕੌਰੀਡੋਰ ਵਿਖੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਬੇਨਤੀ ਕੀਤੀ ਗਈ ਕਿ ਗੁਰੂ ਸਾਹਿਬ ਸਾਡੇ ਪੰਜਾਬ ਨੂੰ ਇਸ ਆਫ਼ਤ ‘ਚੋ ਕੱਢਣ ਤੇ ਸਭ ‘ਤੇ ਆਪਣਾ ਮੇਹਰ ਭਰਿਆ ਹੱਥ ਰੱਖਣ।