ਇਸ ਫ਼ਾਨੀ ਸੰਸਾਰ ਨੂੰ ਅਚਾਨਕ ਅਲਵਿਦਾ ਕਹਿਣ ਵਾਲੇ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ 27 ਅਗਸਤ ਦੁਪਹਿਰ 3 ਵਜੇ ਰਾੜਾ ਸਾਹਿਬ ਦੀ ਪਾਰਕਿੰਗ ‘ਚ ਸਸਕਾਰ ਹੋਵੇਗਾ। 28 ਅਗਸਤ ਨੂੰ ਸਵੇਰੇ 11 ਵਜੇ ਫੁੱਲ ਤਾਰਨ ਲਈ ਕੀਰਤਪੁਰ ਸਾਹਿਬ ਦੀ ਯਾਤਰਾ ਕੀਤੀ ਜਾਵੇਗੀ।
ਦੱਸ ਦਈਏ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀਬੀਤੀ ਰਾਤ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਸੱਚਖੰਡ ਜਾ ਬਿਰਾਜੇ ਹਨ। 50 ਸਾਲ ਪਹਿਲਾਂ ਇਸੇ ਦਿਨ ਵੱਡੇ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਆਪਣਾ ਸਰੀਰ ਤਿਆਗਿਆ ਸੀ ਜਿਨ੍ਹਾਂ ਨਮਿਤ ਗੁਰਦੁਆਰਾ ਰਾੜਾ ਸਾਹਿਬ ਵਿਖੇ ਹੁੰਦੇ ਤਿੰਨ ਦਿਨਾਂ ਸਲਾਨਾ ਬਰਸੀ ਸਮਾਗਮਾਂ ਦੌਰਾਨ 25 ਅਗਸਤ ਦੀ ਰਾਤ ਨੂੰ ਰੈਣ ਸੁਬਾਈ ਕੀਰਤਨ ਦਰਬਾਰ ‘ਚ ਦੀਵਾਨ ਸਜਾਉਂਦੇ ਹੋਏ ਇਲਾਹੀ ਬਾਣੀ ਦੇ ਵਿਖਿਆਨ ਦੇ ਥੋੜੇ ਸਮੇਂ ਬਾਅਦ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਸਰੀਰ ਤਿਆਗ ਦਿੱਤਾ।