ਸ੍ਰੀ ਹਜ਼ੂਰ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਮੌਜੂਦਾ ਮੁਖੀ ਸੰਪ੍ਰਦਾਇ ਰਾੜਾ ਸਾਹਿਬ ਵਾਲੇ ਅੱਜ ਸੁਆਸਾਂ ਦੀ ਪੂੰਜੀ ਨੂੰ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਬਾਬਾ ਬਲਜਿੰਦਰ ਸਿੰਘ ਜੀ ਨੇ ਪੰਥ ਦੀ ਮਹਾਨ ਸੇਵਾ ਕੀਤੀ ਅਤੇ ਗੁਰੂ ਬਾਣੀ ਦਾ ਪ੍ਰਚਾਰ ਕਰ ਸੰਗਤ ਨੂੰ ਗੁਰੂ ਲੜ ਲਾਇਆ। ਮਿਲੀ ਜਾਣਕਾਰੀ ਮੁਤਾਬਿਕ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾਤ ਨੂੰ ਦੀਵਾਨ ਤੋਂ ਬਾਅਦ ਅਚਾਨਕ ਹੀ ਇਸ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ।