Thursday, October 23, 2025
spot_img

ਪੁੱਤ ਮੂਸੇਵਾਲਾ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

Must read

Mata Charan Kaur shared an emotional post : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤ ਦੇ ਵਿਛੋੜੇ ਦੇ ਅਹਿਸਾਸ ਨੂੰ ਲੈ ਕੇ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਰਾਹੀਂ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਦੀ ਕਾਮਯਾਬੀ, ਬਚਪਨ ਅਤੇ ਸਿੱਧੂ ਦੇ ਪ੍ਰਸੰਸਕਾਂ ਦੀ ਜਿਕਰ ਕਰਦਿਆਂ ਲਿਖਿਆ, “ਪੁੱਤ ਤੇਰੀ ਮਾਂ ਹੋਣ ਦੇ ਨਾਤੇ ਹਰ ਰੋਜ਼ ਮੇਰਾ ਦਿਲ ਟੁੱਟਦਾ ਏ ਮੈਨੂੰ ਯਾਦ ਏ ਜਦੋ ਤੂੰ ਮੇਰੇ ਤੋ ਦੂਰ ਹੋਇਆ ਸੀ ਮੇਰੀ ਜ਼ਿੰਦਗੀ ਦੀ ਹਰ ਖੁਸ਼ੀ ਹਰ ਇੱਛਾ ਮੁੱਕ ਗਈ ਸੀ, ਸਾਨੂੰ ਤਾ ਕੁਝ ਨਹੀ ਚਾਹੀਦਾ ਸੀ ਪੁੱਤ ਤੈਨੂੰ ਗਵਾਉਣ ਮਗਰੋਂ ਬਸ ਇਹੀ ਹਿੰਮਤ ਬਾਕੀ ਰਹਿ ਗਈ ਸੀ ਕਿ ਜੋ ਤੇਰਾ ਮੁਕਾਮ ਏ ਜੋ ਤੇਰੇ ਚਾਹੁਣ ਵਾਲਿਆਂ ਦੇ ਦਿਲਾਂ ਚ ਤੇਰੇ ਲਈ ਪਿਆਰ, ਸਤਿਕਾਰ ਏ ਉਹ ਉਸੇ ਤਰਾਂ ਬਰਕਰਾਰ ਰਹੇ, ਅਸੀ ਆਪਣੀ ਜ਼ਿੰਦਗੀ ਚ ਤਾਂ ਜੋ ਘਾਟ ਮਹਿਸੂਸ ਕਰਦੇ ਆ ਸਾਡਾ ਇਹੋ ਮਕਸਦ ਸੀ ਕਿ ਤੇਰੇ ਪ੍ਰਸ਼ੰਸਕਾਂ ਕੋਲ ਤੇਰੀ ਆਵਾਜ਼ ਤੇਰੇ ਬਾਅਦ ਵੀ ਬੁਲੰਦ ਗੂੰਜਦੀ ਰਹੇ, ਤਾਂ ਜੋ ਉਹਨਾਂ ਨੂੰ ਤੇਰੇ ਬਿਨਾਂ ਵੀ ਤੇਰਾ ਨਾ ਹੋਣਾ ਮਹਿਸੂਸ ਨਾ ਹੋਵੇ ਹੋਣੀ ਨੂੰ ਇਹ ਵੀ ਏਸ ਤਰਾਂ ਮਨਜ਼ੂਰ ਨਾ ਹੋਇਆ ਸਾਨੂੰ ਤੇਰੀ ਮੌਜੂਦਗੀ ਤੇਰੀ ਮਿਹਨਤ ਦੇ ਫਲ ਲਈ ਵੀ ਅੱਜ ਜਵਾਬਦੇਹੀ ਦੇਣੀ ਪੈ ਰਹੀ ਏ, ਪੁੱਤ ਅੱਜ ਯਾਦ ਆ ਰਿਹਾ ਸਾਡੇ ਪੁਰਾਣੇ ਘਰੇ ਜਦੋ ਤੂੰ ਨਿੱਕਾ ਹੁੰਦਾ ਮੇਰੇ ਨਾਲ ਤੂੰ ਵੱਡਾ ਹੋਕੇ ਕੀ ਬਣੇਗਾ ਵਾਲੀਆ ਗੱਲਾ ਕਰਦਾ ਸੀ, ਤੇ ਦੇਖ ਲਾ ਪੁੱਤ ਤੂੰ ਸਫਲ ਹੋਇਆ ਤਾ ਸਾਡੇ ਦੁਸ਼ਮਣਾਂ ਨੂੰ ਆਪਣੇ ਮੁਕਾਮ ਦੇ ਫਿਕਰ ਖਾਣ ਲੱਗ ਪਏ ਬੇਟਾ ♥”

Mata Charan Kaur shared an emotional post

ਦੱਸਣਯੋਗ ਹੈ ਕਿ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਤੋਂ ਪੰਜਾਬ ਤੇ ਦੇਸ਼ ਭਰ ਵਿਚ ਉਨ੍ਹਾਂ ਦੇ ਚਾਹੁਣ ਵਾਲਾ ਇਨਸਾਫ ਦੀ ਮੰਗ ਕਰ ਰਹੇ ਹਨ। ਪਰਿਵਾਰ ਵੱਲੋਂ ਵਾਰ-ਵਾਰ ਇਸ ਮਾਮਲੇ ਦੀ ਜਾਂਚ ਦੀ ਮੰਗ ਚੁੱਕੀ ਗਈ ਹੈ। ਹੁਣ ਮਾਂ ਚਰਨ ਕੌਰ ਨੇ ਇਸ ਭਾਵੁਕ ਪੋਸਟ ਨਾਲ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article