Thursday, October 23, 2025
spot_img

ਪੁੱਤ ਸਿੱਧੂ ਨੂੰ ਯਾਦ ਕਰਦਿਆਂ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ . . .

Must read

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਸਦੇ ਪਿਤਾ ਬਲਕੌਰ ਸਿੰਘ ਦਾ ਇੱਕ ਵਾਰ ਫਿਰ ਦਰਦ ਛਲਕਿਆ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਦੇ ਬੁੱਤ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਸਨੇ ਸੋਸ਼ਲ ਮੀਡੀਆ ‘ਤੇ ਪੁੱਤਰ ਸ਼ੁਭਦੀਪ ਨੂੰ ਲਿਖਿਆ ਇੱਕ ਭਾਵੁਕ ਪੱਤਰ ਵੀ ਸਾਂਝਾ ਕੀਤਾ ਹੈ। ਜਿਸ ਵਿੱਚ ਉਸਨੇ ਲਿਖਿਆ , “ਸੁਣ ਬੇਟਾ, ਅੱਜ ਫੇਰ ਤੇਰੇ ਕੋਲ ਆਇਆ ਹਾਂ…”
ਮੈਂ ਤੈਨੂੰ ਕਿਹਾ ਕਰਦਾ ਸੀ, ਕਿ,
“ਪੁੱਤ,ਸੱਚੇ ਰਾਹ ਚੱਲੀਏ, ਚਾਹੇ ਕਿੰਨਾ ਵੀ ਔਖਾ ਹੋਵੇ, ਤੇ ਮੈ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਏ, ਬਸ ਉਹ ਰਸਤਾ ਹੁਣ ਪੈਰਾ ਦੀ ਪੈੜ ਨੂੰ ਬਹੁਤ ਦਰਦ ਦੇ ਰਿਹਾ,
ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ,
ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰੁਤਬਾ ਸੀ, ਜੋ ਮੇਰਾ, ਮੇਰੀ ਰਹਿੰਦੀ ਜ਼ਿੰਦਗੀ ਬਿਤਾਉਣ ਦਾ ਜ਼ਰੀਆ ਸੀ, ਪਰ, ਵਕਤ ਨੂੰ ਇਹ ਵੀ ਇਸ ਤਰਾਂ ਮਨਜ਼ੂਰ ਨਹੀ ਸੀ, ਤੇਰੇ ਅਧੂਰੇ ਤੇ ਕੁਝ ਪੂਰੇ ਸਿਰਨਾਵੇਂ, ਜਿਹਨਾਂ ਨੂੰ ਤੇਰੀ ਤਰਾਂ ਦੁਨੀਆਂ ਦੇ ਰੂਬਰੂ ਕਰਨਾ ਸੀ, ਉਸ ਉਪਰ ਤੇਰੀਆਂ ਕੁਝ ਸਾਂਝਾ
ਮੇਰਾ ਕੋਈ ਹੱਕ ਨਹੀ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਪੁੱਤ, ਮੈਂ ਚਾਹੁੰਦਾ ਹਾਂ, ਪੁੱਤ ਜੋ ਤੇਰਾ
ਉਹ ਤੇਰੇ ਲਈ ਤੇਰੇ ਬਾਅਦ ਜਿਉਂਦਾ ਰਹੇ, ਪਰ ਹੁਣ ਨਾ ਤੇਰਾ ਉਥੇ ਨਾਂ ਲੱਗਦਾ ਏ ਨਾ ਸਾਡਾ ਹੱਕ । ਜੋ ਸਤਿਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਅਦ ਤੇਰੀਆਂ ਸਾਂਝਾ ਤੇ ਕਰਿਆ,
ਉਹ ਉਸ ਤਰਾਂ ਬਰਕਰਾਰ ਨਾ ਰਿਹਾ ਬੇਟਾ, ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬਰਾਬਰ ਏ, ਮੈਂਨੂੰ ਪਤਾ ਏ ਤੂੰ ਬੋਲ ਨਹੀ ਸਕਦਾ, ਪਰ ਮੈਨੂੰ ਸੁਣ ਰਿਹਾ ਏ, ਸਮਝ ਰਿਹਾ ਏ …. ਤੇ ਤੂੰ ਵੀ ਬੇਬਸ ਏ ਤੇ ਮੈਂ ਵੀ ਪੁੱਤ ਸ਼ੁਭਦੀਪ ਪੁੱਤ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ਤੇ ਲਾ ਗਿਆ

Screenshot
- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article