ਲੁਧਿਆਣਾ : ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ਦੇ ਤਹਿਤ ਲੁਧਿਆਣਾ ਦੇ NRI ਥਾਣੇ ਦੀ ਪੁਲਿਸ ਨੇ ਗੁਰਸਿਮਰਨ ਮੰਡ ਦੇ ਪਿਤਾ ਮਨਜੀਤ ਸਿੰਘ ਮੰਡ ਅਤੇ ਹੋਰਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਮਨਜੀਤ ਸਿੰਘ ਮੰਡ ਦੇ ਵਲੋਂ ਗ਼ਲਤ ਕਾਗਜ਼ ਤਿਆਰ ਕਰਵਾ ਕੇ ਜਾਇਦਾਦ ਦੀ ਜਾਅਲੀ ਰਿਜਿਸਟਰੀ ਕਰਵਾਈ ਗਈ ਸੀ ਜਿਸ ਦੇ ਦੋਸ਼ ਹੇਠ ਗੁਰਸਿਮਰਨ ਮੰਡ ਦੇ ਪਿਤਾ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।